ਜਦੋਂ ਲਾੜੇ ਨੂੰ ਛੱਡ ਪੰਡਿਤ ਜੀ ''ਤੇ ਫਿਦਾ ਹੋਈ ਲਾੜੀ, ਤੇ ਫਿਰ...
Tuesday, Feb 04, 2025 - 10:43 AM (IST)
ਨੈਸ਼ਨਲ ਡੈਸਕ- ਵਿਆਹ ਦੇ ਸੀਜ਼ਨ ਦੌਰਾਨ ਬਹੁਤ ਸਾਰੇ ਵੀਡੀਓ ਅਤੇ ਰੀਲਾਂ ਵਾਇਰਲ ਹੁੰਦੀਆਂ ਹਨ ਪਰ ਇਸ ਵੇਲੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵਿਆਹ ਦੀ ਵੀਡੀਓ ਦਾਅਵਾ ਕਰਦੀ ਹੈ ਕਿ ਤੁਸੀਂ ਪਹਿਲਾਂ ਇਸ ਤਰ੍ਹਾਂ ਦੀ ਵੀਡੀਓ ਨਹੀਂ ਦੇਖੀ ਹੋਵੇਗੀ। ਹਾਲ 'ਚ ਵਿਆਹ ਨਾਲ ਜੁੜੀ ਇਕ ਅਜਿਹੀ ਹੀ ਵੀਡੀਓ ਇੰਨੀਂ ਦਿਨੀਂ ਖੂਬ ਵਾਇਰਲ ਹੋ ਰਹੀ ਹੈ। ਜਿਸ 'ਚ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਵਿਆਹ 'ਚ ਇਕ ਲਾੜੀ ਦਾ ਦਿਲ ਲਾੜੇ ਨੂੰ ਛੱਡ ਪੰਡਿਤ ਜੀ 'ਤੇ ਹੀ ਫਿਦਾ ਹੋ ਜਾਂਦਾ ਹੈ। ਜਿਸ ਤੋਂ ਬਾਅਦ ਲਾੜੀ ਦੇ ਜੋ ਰਿਐਕਸ਼ਨ ਸਾਹਮਣੇ ਆਉਂਦੇ ਹਨ ਉਹ ਦੇਖ ਹਰ ਕੋਈ ਹੈਰਾਨ ਹੋ ਗਿਆ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਆਹ ਦੌਰਾਨ ਰਸਮਾਂ ਦਰਮਿਆਨ ਮੰਡਪ 'ਚ ਲਾੜੇ ਨਾਲ ਬੈਠੀ ਲਾੜੀ ਦਾ ਦਿਲ ਮੰਤਰ ਪੜ੍ਹ ਰਹੇ ਪੰਡਿਤ ਜੀ 'ਤੇ ਆ ਜਾਂਦਾ ਹੈ। ਜਿਸ ਤੋਂ ਬਾਅਦ ਲਾੜੀ ਪੰਡਿਤ ਜੀ ਘੂਰਦੀ ਰਹਿੰਦੀ ਹੈ। ਲਾੜੀ ਸ਼ਰੇਆਮ ਵਿਆਹ ਦੀਆਂ ਰਸਮਾਂ ਦਰਮਿਆਨ ਹੀ ਪੰਡਿਤ ਜੀ 'ਤੇ ਆਪਣੇ ਨੈਨਾਂ ਦੇ ਬਾਣ ਛੱਡਣ ਲੱਗਦੀ ਹੈ। ਲਾੜੀ ਨੂੰ ਇਸ ਤਰ੍ਹਾਂ ਖ਼ੁਦ ਵੱਲ ਘੂਰਦੇ ਦੇਖ ਪੰਡਿਤ ਜੀ ਨੂੰ ਵੀ ਸ਼ਰਮ ਆ ਜਾਂਦੀ ਹੈ ਅਤੇ ਉਹ ਮੁਸਕਰਾਉਣ ਲੱਗਦੇ ਹਨ। ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਲੋਕ ਲਾੜੇ ਦਾ ਮਜ਼ਾਕ ਉਡਾ ਰਹੇ ਹਨ। ਇਹ ਵੀਡੀਓ oye_jaypee ਨਾਮੀ ਇਕ ਇੰਸਟਾਗ੍ਰਾਮ ਪੇਜ ਤੋਂ ਸਾਂਝਾ ਕੀਤਾ ਗਿਆ ਹੈ। ਜਿਸ 'ਚ ਇਕ ਯੂਜ਼ਰ ਨੇ ਹੱਸਦੇ ਹੋਏ ਇਮੋਜੀ ਨਾਲ ਲਿਖਿਆ, "ਪੰਡਿਤ ਜੀ ਦਾ ਧਿਆਨ ਭਟਕ ਗਿਆ।" ਇਕ ਹੋਰ ਨੇ ਲਿਖਿਆ,"ਪੰਡਿਤ ਜੀ ਜ਼ਿਆਦਾ ਹੈਂਡਸਮ ਹੈ ਪਤੀ ਤੋਂ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8