ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਈ ਕੁਰਬਾਨੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਸਫ਼ਰ-ਏ ਸ਼ਹਾਦਤ
Monday, Dec 29, 2025 - 06:49 PM (IST)
ਮੋਦੇਨਾ (ਕੈਂਥ) : ਮਹਾਨ ਸਿੱਖ ਧਰਮ ਦੀਆਂ ਲਾਸਾਨੀ ਕੁਰਬਾਨੀਆਂ ਦੇ ਹਰ ਸ਼ਹੀਦ ਨੂੰ ਉਂਝ ਤਾਂ ਹਰ ਸਿੱਖ ਸਦਾ ਹੀ ਯਾਦ ਕਰਦਾ ਹੈ ਪਰ ਜਦੋਂ ਦੇਸੀ ਮਹੀਨਾ ਪੋਹ ਦਾ ਆਉਂਦਾ ਹੈ ਤਾਂ ਸਿੱਖ ਸੰਗਤ ਇਸ ਮਹੀਨੇ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ,ਬਾਬਾ ਜੁਝਾਰ ਸਿੰਘ,ਬਾਬਾ ਜ਼ੋਰਾਵਾਰ ਸਿੰਘ ,ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਫ਼ਰ-ਏ-ਸ਼ਹਾਦਤ ਸ਼ਹੀਦੀ ਸਮਾਗਮਾਂ ਵਿੱਚ ਇੱਕ ਹਫ਼ਤੇ ਤੱਕ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੰਦੀ ਹੈ।

ਦੁਨੀਆਂ ਦਾ ਸ਼ਾਇਦ ਹੀ ਕੋਈ ਅਜਿਹਾ ਕੋਨਾ ਹੋਵੇ ਜਿੱਥੇ ਇਹ ਸ਼ਹੀਦੀ ਸਮਾਗਮ ਨਹੀਂ ਹੁੰਦੇ। ਇਟਲੀ ਵਿੱਚ ਵੀ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਅਨੇਕਾਂ ਸ਼ਹੀਦੀ ਸਮਾਗਮ ਹੋਏ। ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਕਸਤਲ ਫ੍ਰਾਂਕੋ ਮੋਦਨਾ ਵਿਖੇ ਵੀ ਇੱਕ ਹਫ਼ਤਾ ਸਫ਼ਰ-ਏ-ਸ਼ਹਾਦਤ ਸ਼ਹੀਦੀ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਵੱਲੋਂ ਆਯੋਜਿਤ ਕੀਤੇ ਗਏ, ਜਿਸ 'ਚ ਸਾਰਾ ਹਫ਼ਤਾ ਸਿੱਖ ਸੰਗਤ ਨੇ ਹਾਜ਼ਰੀ ਭਰਦਿਆਂ ਸ਼ਹੀਦਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਪੰਥ ਦੀਆਂ ਪ੍ਰਸਿੱਧ ਸਖ਼ਸੀਅਤਾਂ, ਕੀਰਤਨੀ ਜਥਾ ਭਾਈ ਗੁਰਵਿੰਦਰ ਸਿੰਘ (ਅਮ੍ਰਿੰਤਸਰ ਸਾਹਿਬ ਵਾਲੇ) ਤੇ ਢਾਡੀ ਜਥਾ ਭਾਈ ਸੁਖਵੀਰ ਸਿੰਘ ਭੌਰ ਹੁਰਾਂ ਨੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ 'ਚ ਸੰਗਤਾਂ ਨੂੰ ਮਹਾਨ ਸਿੱਖ ਧਰਮ ਦਾ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਗੌਰਵਮਈ ਇਤਿਹਾਸ ਸਰਵਣ ਕਰਵਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
