ਇਟਲੀ ਦੇ ਸਿੱਖ ਬੱਚਿਆਂ ਨੇ ਸ਼ਬਦ ਕੀਰਤਨ, ਕਵਿਤਾ ਤੇ ਕਵੀਸ਼ਰੀ ਰਾਹੀਂ ਨਵੇਂ ਵਰ੍ਹੇ 2026 ਨੂੰ ਆਖਿਆ ''ਜੀ ਆਇਆਂ ਨੂੰ''
Friday, Jan 02, 2026 - 07:30 PM (IST)
ਕਰੇਮੋਨਾ (ਕੈਂਥ) : ਨਵੇਂ ਵਰ੍ਹੇ 2026 ਦੀ ਆਮਦ ਮੌਕੇ ਦੁਨੀਆਂ ਨੇ ਵੱਖ-ਵੱਖ ਤਰੀਕਿਆਂ ਨਾਲ ਇਸ ਨੂੰ ਜੀ ਆਇਆਂ ਨੂੰ ਆਖਿਆ। ਇਟਲੀ ਦੇ ਸ਼ਹਿਰ ਕਰੇਮੋਨਾ ਜ਼ਿਲ੍ਹਾ ਅੰਦਰ ਪੈਂਦੇ ਤੌਰੇ ਦੀ ਪਿਚਨਾਰਦੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਲੱਖਣ ਪਹਿਲ ਕਰਦਿਆਂ ਰਾਤ ਨੂੰ ਇਲਾਕਾ ਨਿਵਾਸੀ ਬੱਚਿਆਂ ਨੂੰ ਸਜਾਏ ਦੀਵਾਨਾਂ 'ਚ ਖੁੱਲ੍ਹਾ ਸਮਾਂ ਦਿੱਤਾ। ਇਸ ਵਿੱਚ ਬੱਚਿਆਂ ਨੇ ਸ਼ਬਦ ਕੀਰਤਨ, ਕਵਿਤਾ ਅਤੇ ਕਵੀਸ਼ਰੀ ਰਾਹੀਂ ਲਗਭਗ 3 ਘੰਟੇ ਤੱਕ ਸਿੱਖ ਇਤਿਹਾਸ, ਗੁਰ ਇਤਿਹਾਸ ਅਤੇ ਗੁਰਬਾਣੀ ਕੀਰਤਨ ਕੀਤਾ।
ਜ਼ਿਕਰਯੋਗ ਹੈ ਕਿ ਯੂਰਪੀਅਨ ਦੇਸ਼ਾਂ 'ਚ ਰਹਿੰਦਿਆਂ ਸਾਨੂੰ ਲੋੜ ਹੈ ਕਿ ਜਿੱਥੇ ਸਾਡੇ ਬੱਚੇ ਇੱਥੋਂ ਦੀ ਪੜ੍ਹਾਈ ਕਰਨ, ਤਰੱਕੀ ਕਰਨ। ਉੱਥੇ ਹੀ ਉਹ ਆਪਣੇ ਧਰਮ, ਵਿਰਸੇ ਅਤੇ ਸਿੱਖੀ ਸਿਧਾਂਤਾਂ ਨਾਲ ਵੀ ਜੁੜੇ ਰਹਿਣ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਹ ਹਮੇਸ਼ਾ ਹੀ ਸਾਡੇ ਆਉਣ ਵਾਲੇ ਭਵਿੱਖ ਬੱਚਿਆਂ ਨੂੰ ਅਜਿਹੇ ਮੌਕਿਆਂ ਤੇ ਧਾਰਮਿਕ ਸਮਾਗਮਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ।
ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਸਮਾਗਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕਮੇਟੀ ਵੱਲੋਂ ਸਮੂਹ ਬੱਚਿਆਂ ਦੀ ਹੌਂਸਲਾ ਅਫਜ਼ਾਈ ਲਈ ਉਹਨਾਂ ਨੂੰ ਮੈਡਲ ਅਤੇ ਮਾਇਆ ਦਾ ਗੱਫਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਗਤਾਂ ਵੱਲੋਂ ਭਾਰੀ ਗਿਣਤੀ ਵਿੱਚ ਗੁਰੂ ਸਾਹਿਬ ਜੀ ਨੂੰ ਨਤਮਸਤਕ ਲਈ ਹੋਣ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ ਗਈ। ਇਸ ਮੌਕੇ ਆਈਆਂ ਸੰਗਤਾਂ ਲਈ ਗੁਰੂ ਸਾਹਿਬ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
