ਜਨਮਦਿਨ 'ਤੇ ਜਲ ਨਿਗਮ ਦੇ ਜੇਈ ਨੇ ਚੁੱਕਿਆ ਖੌਫਨਾਕ ਕਦਮ, ਭੈਣ ਨੇ ਦਰਵਾਜ਼ਾ ਖੋਲ੍ਹਿਆ ਤਾਂ...
Tuesday, May 06, 2025 - 10:39 AM (IST)

ਨੈਸ਼ਨਲ ਡੈਸਕ। ਸੋਮਵਾਰ ਨੂੰ ਪ੍ਰਯਾਗਰਾਜ ਦੇ ਇੰਦਰਾ ਨਗਰ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਜਲ ਨਿਗਮ 'ਚ ਕੰਮ ਕਰਨ ਵਾਲੇ ਜੂਨੀਅਰ ਇੰਜੀਨੀਅਰ (ਜੇਈ) ਸਾਕਿਬ ਅਹਿਮਦ ਨੇ ਆਪਣੇ ਜਨਮਦਿਨ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਮ੍ਰਿਤਕ ਦੇ ਕੋਲ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ।
ਘਟਨਾ ਅਨੁਸਾਰ ਉਹ ਐਤਵਾਰ ਰਾਤ ਨੂੰ ਆਪਣੇ ਸਹੁਰੇ ਘਰ ਗਿਆ ਸੀ ਅਤੇ ਦੇਰ ਰਾਤ ਵਾਪਸ ਆਇਆ। ਅਗਲੇ ਦਿਨ ਸੋਮਵਾਰ ਨੂ, ਜਦੋਂ ਉਸਦੀ ਭੈਣ ਬੁਤੁਲ ਉਸਨੂੰ ਮਿਲਣ ਲਈ ਉਸਦੇ ਘਰ ਪਹੁੰਚੀ ਤਾਂ ਦਰਵਾਜ਼ਾ ਅੰਦਰੋਂ ਬੰਦ ਪਾਇਆ ਗਿਆ। ਜਦੋਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਦਰਵਾਜ਼ਾ ਨਹੀਂ ਖੁੱਲ੍ਹਿਆ, ਤਾਂ ਬੁਤੁਲ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਗਾਜ਼ੀਪੁਰ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਈ। ਅੰਦਰਲਾ ਦ੍ਰਿਸ਼ ਦੇਖ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਜਿੱਥੇ ਸਾਕੀਬ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਿਸ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਘੁੱਟ ਭਰੀ ਜ਼ਿੰਦਗੀ ਜਿਉਣ ਨਾਲੋਂ ਖੁਦਕੁਸ਼ੀ ਕਰਨਾ ਬਿਹਤਰ
ਘਟਨਾ ਵਾਲੀ ਥਾਂ ਦੀ ਜਾਂਚ ਕਰਦੇ ਸਮੇਂ ਪੁਲਸ ਨੂੰ ਇੱਕ ਸੁਸਾਈਡ ਨੋਟ ਮਿਲਿਆ, ਜਿਸ ਵਿੱਚ ਸਾਕਿਬ ਨੇ ਲਿਖਿਆ ਸੀ ਕਿ "ਘੁੱਟ ਭਰੀ ਜ਼ਿੰਦਗੀ ਜਿਉਣ ਨਾਲੋਂ ਖੁਦਕੁਸ਼ੀ ਕਰਨਾ ਬਿਹਤਰ ਹੈ।" ਉਸਨੇ ਇਹ ਵੀ ਮੰਨਿਆ ਕਿ ਖੁਦਕੁਸ਼ੀ ਗਲਤ ਹੈ ਪਰ ਸਾਰਿਆਂ ਤੋਂ ਮਾਫੀ ਮੰਗੀ ਅਤੇ ਇੱਛਾ ਪ੍ਰਗਟ ਕੀਤੀ ਕਿ ਉਸਦੀ ਲਾਸ਼ ਨੂੰ ਉਸਦੀ ਭੈਣ ਦੀ ਕਬਰ ਦੇ ਕੋਲ ਦਫ਼ਨਾਇਆ ਜਾਵੇ। ਮੁੱਢਲੀ ਜਾਂਚ ਵਿੱਚ ਇਸ ਦੁਖਦਾਈ ਕਾਰੇ ਪਿੱਛੇ ਡਿਪਰੈਸ਼ਨ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਇੰਸਪੈਕਟਰ ਵਿਕਾਸ ਰਾਏ ਦੇ ਅਨੁਸਾਰ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।