ਸੈਨਟਰੀ ਇੰਸਪੈਕਟਰ ਐਸੋਸੀਏਸ਼ਨ ਨੇ ਨਿਗਮ ਪ੍ਰਸ਼ਾਸਨ ਖਿਲਾਫ਼ ਖੋਲ੍ਹਿਆ ਮੋਰਚਾ, 72 ਘੰਟਿਆਂ ਦਾ ਦਿੱਤਾ ਅਲਟੀਮੇਟਮ

Tuesday, Mar 03, 2026 - 02:02 PM (IST)

ਸੈਨਟਰੀ ਇੰਸਪੈਕਟਰ ਐਸੋਸੀਏਸ਼ਨ ਨੇ ਨਿਗਮ ਪ੍ਰਸ਼ਾਸਨ ਖਿਲਾਫ਼ ਖੋਲ੍ਹਿਆ ਮੋਰਚਾ, 72 ਘੰਟਿਆਂ ਦਾ ਦਿੱਤਾ ਅਲਟੀਮੇਟਮ

ਅੰਮ੍ਰਿਤਸਰ (ਰਮਨ)- ਨਗਰ ਨਿਗਮ ਦੀ ਸੈਨਟਰੀ ਇੰਸਪੈਕਟਰ ਐਸੋਸੀਏਸ਼ਨ ਦੇ ਵਫ਼ਦ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਵਧੀਕ ਕਮਿਸ਼ਨਰ ਰਜਿੰਦਰ ਸ਼ਰਮਾ ਨੂੰ ਮੰਗ-ਪੱਤਰ ਸੌਂਪਿਆ। ਇਸ ਵਫ਼ਦ ਦੀ ਅਗਵਾਈ ਐਸੋਸੀਏਸ਼ਨ ਦੇ ਸਰਪ੍ਰਸਤ ਵਿਨੋਦ ਕੁਮਾਰ ਬਿੱਟਾ, ਚੇਅਰਮੈਨ ਹਰਿੰਦਰਪਾਲ ਸਿੰਘ, ਪ੍ਰਧਾਨ ਤਜਿੰਦਰ ਸ਼ਰਮਾ ਅਤੇ ਜਨਰਲ ਸਕੱਤਰ ਰਵਿੰਦਰ ਕੁਮਾਰ ਨੇ ਕੀਤੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀਆਂ ਮੰਗਾਂ ਪਿਛਲੇ ਕਾਫੀ ਸਮੇਂ ਤੋਂ ਲਟਕ ਰਹੀਆਂ ਹਨ, ਜਿਨ੍ਹਾਂ ਨੂੰ ਪੂਰਾ ਕਰਵਾਉਣ ਲਈ ਸਮੇਂ-ਸਮੇਂ ’ਤੇ ਯਾਦ ਪੱਤਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ- AI ਨੇ ਮੌਸਮ ਦੀ ਭਵਿੱਖਬਾਣੀ ’ਚ ਲਿਆਂਦੀ ਵੱਡੀ ਕ੍ਰਾਂਤੀ; ਖੇਤੀਬਾੜੀ ਲਈ ਵੀ ਹੋ ਰਹੀ ਵਰਦਾਨ ਸਾਬਤ

ਐਸੋਸੀਏਸ਼ਨ ਨੇ ਮੰਗ ਕੀਤੀ ਕਿ ਕਰਮਚਾਰੀ ਰਿੰਕੂ ਨੂੰ ਬਤੌਰ ਸਫ਼ਾਈ ਸੇਵਕ ਹੀ ਲਗਾਇਆ ਜਾਵੇ। ਉਨ੍ਹਾਂ ਇਤਰਾਜ਼ ਜਤਾਇਆ ਕਿ ਸਿਹਤ ਅਫ਼ਸਰ ਵੱਲੋਂ ਸਫ਼ਾਈ ਸੇਵਕ ਦੀ ਬਜਾਏ ਸੈਨਟਰੀ ਜਮਾਦਾਰ ਦੇ ਹੁਕਮ ਜਾਰੀ ਕੀਤੇ ਗਏ ਹਨ, ਜੋ ਬਰਦਾਸ਼ਤ ਤੋਂ ਬਾਹਰ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਕੋਈ ਵੀ ਸੈਨਟਰੀ ਇੰਸਪੈਕਟਰ ਉਸ ਨੂੰ ਆਪਣੇ ਇਲਾਕੇ ਵਿਚ ਜੁਆਇਨ ਨਹੀਂ ਕਰਵਾਏਗਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਇਸ ਨੂੰ 72 ਘੰਟਿਆਂ ਦਾ ਨੋਟਿਸ ਸਮਝਿਆ ਜਾਵੇ। ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਕੂੜੇ ਦੀ ਲਿਫਟਿੰਗ ਨਾ ਹੋਣ ਲਈ ਸੈਨੀਟੇਸ਼ਨ ਸਟਾਫ਼ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਇਸ ਮੌਕੇ ਸਮੂਹ ਮੈਂਬਰਾਂ ਨੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟਾਇਆ।

ਇਹ ਵੀ ਪੜ੍ਹੋ- ਅੰਮ੍ਰਿਤਸਰ : 90,000 ਦੀ ਬਕਾਇਆ ਰਾਸ਼ੀ ਮੰਗਣ ’ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਮੁੱਖ ਮੰਗਾਂ ਅਤੇ ਚਿਤਾਵਨੀਆਂ

ਸਫ਼ਾਈ ਦਾ ਸਮਾਂ: ਰਾਤ ਦੇ ਸਮੇਂ ਅਤੇ ਐਤਵਾਰ ਨੂੰ ਸਫ਼ਾਈ ਦਾ ਕੰਮ ਨਹੀਂ ਕੀਤਾ ਜਾਵੇਗਾ। ਮੀਟਿੰਗਾਂ ਸਵੇਰੇ 6 ਤੋਂ ਦੁਪਹਿਰ 2 ਵਜੇ ਦੇ ਦਰਮਿਆਨ ਹੀ ਕੀਤੀਆਂ ਜਾਣ।

ਕੂੜਾ ਲਿਫਟਿੰਗ: ਕੂੜਾ ਚੁੱਕਣ ਦੀ ਪੂਰੀ ਜ਼ਿੰਮੇਵਾਰੀ ‘ਥਰੀ ਆਰ’ ਕੰਪਨੀ ਦੀ ਫਿਕਸ ਕੀਤੀ ਜਾਵੇ। ਕੰਪਨੀ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਾ ਹੋਣ ਕਾਰਨ ਉਸ ਨੂੰ ਨੋਟਿਸ ਜਾਰੀ ਕੀਤਾ ਜਾਵੇ।

ਸ਼ਿਕਾਇਤਾਂ ਦਾ ਨਿਪਟਾਰਾ: ਪੀ. ਏ. ਐੱਸ. ਸੀ. ਓ. ਕੰਪਨੀ ਵੱਲੋਂ ਪਾਈਆਂ ਗਈਆਂ ਸ਼ਿਕਾਇਤਾਂ ਸਿੱਧੀਆਂ ‘ਥਰੀ ਆਰ’ ਕੰਪਨੀ ਦੇ ਪੋਰਟਲ ’ਤੇ ਭੇਜੀਆਂ ਜਾਣ ਅਤੇ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇ।

ਵਿੱਤੀ ਮੰਗਾਂ: ਸੈਨੈੱਟਰੀ ਸਟਾਫ਼ ਨੂੰ ਗਜ਼ਟਿਡ ਛੁੱਟੀ ਵਾਲੇ ਦਿਨ ਕੰਮ ਕਰਨ ਬਦਲੇ ਬਣਦੇ ਪੈਸੇ ਦਿੱਤੇ ਜਾਣ ਅਤੇ ਹਰ ਮਹੀਨੇ ਦੀ 7 ਤਰੀਕ ਤੋਂ ਪਹਿਲਾਂ ਤਨਖਾਹ ਜਾਰੀ ਕੀਤੀ ਜਾਵੇ।

ਨਵੀਂ ਭਰਤੀ: ਮੌਜੂਦਾ ਬੀਟਾਂ ਅਨੁਸਾਰ ਦਰਜਾ ਚਾਰ ਸਫ਼ਾਈ ਸੇਵਕਾਂ ਦੀ ਨਵੀਂ ਭਰਤੀ ਜਲਦ ਕੀਤੀ ਜਾਵੇ।

ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਲਈ ਖਤਰੇ ਦੀ ਘੰਟੀ, ਗਰਮੀ ਨੇ ਬਦਲਿਆ ਫਸਲਾਂ ਦਾ ਰੰਗ, ਮਾਹਿਰਾਂ ਨੇ ਦਿੱਤੀ ਸਲਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News