ਹੁਣ ਰਿਜ਼ਰਵ ਸੀਟ 'ਤੇ ਨਹੀਂ ਬੈਠ ਸਕਣਗੇ ਵੇਟਿੰਗ ਲਿਸਟ ਵਾਲੇ ਯਾਤਰੀ, ਦਰਜ ਹੋਵੇਗੀ ਸ਼ਿਕਾਇਤ

Tuesday, Dec 05, 2023 - 07:15 PM (IST)

ਨਵੀਂ ਦਿੱਲੀ - ਰੇਲ ਗੱਡੀਆਂ ਦੇ ਰਾਖਵੇਂ(ਰਿਜ਼ਰਵ) ਡੱਬਿਆਂ ਵਿਚ Waiting list ਵਾਲੇ ਟਿਕਟ ਯਾਤਰੀਆਂ ਦੇ ਦਾਖ਼ਲੇ ਨੂੰ ਰੋਕਣ ਲਈ ਰੇਲਵੇ ਇੱਕ ਨਵਾਂ ਮੋਬਾਈਲ ਐਪ ਤਿਆਰ ਕਰ ਰਿਹਾ ਹੈ। ਇਸ ਐਪ ਦੇ ਜ਼ਰੀਏ, ਕਨਫਰਮਡ ਟਿਕਟਾਂ ਵਾਲੇ ਯਾਤਰੀ ਰਿਜ਼ਰਵ ਕੋਚ 'ਚ ਅਣਅਧਿਕਾਰਤ ਲੋਕਾਂ ਦੇ ਦਾਖਲੇ ਬਾਰੇ ਆਨਲਾਈਨ ਸ਼ਿਕਾਇਤ ਦਰਜ ਕਰਵਾ ਸਕਣਗੇ। ਫਿਲਹਾਲ ਇਸ ਐਪ ਦਾ ਟ੍ਰਾਇਲ ਚੱਲ ਰਿਹਾ ਹੈ, ਸੂਤਰਾਂ ਮੁਤਾਬਕ ਸਫਲਤਾ ਤੋਂ ਬਾਅਦ ਇਸ ਮੋਬਾਇਲ ਐਪ ਨੂੰ ਗੂਗਲ ਅਤੇ ਐਪਲ ਪਲੇ ਸਟੋਰ 'ਤੇ ਅਪਲੋਡ ਕੀਤਾ ਜਾਵੇਗਾ।

ਇਹ ਵੀ ਪੜ੍ਹੋ :    ਸੋਨੇ ਨੇ ਤੋੜੇ ਪਿਛਲੇ ਸਾਰੇ ਰਿਕਾਰਡ, ਪਹਿਲੀ ਵਾਰ ਵਧੀ ਐਨੀ ਕੀਮਤ

ਰੇਲਵੇ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਡੀਕ ਸੂਚੀ ਦੀਆਂ ਟਿਕਟਾਂ ਜਾਂ ਰੋਜ਼ਾਨਾ ਪਾਸ ਵਾਲੇ ਲੋਕ ਅਕਸਰ ਰਾਖਵੇਂ ਡੱਬਿਆਂ ਵਿਚ ਪੱਕੀ ਸੀਟਾਂ 'ਤੇ ਬੈਠਦੇ ਹਨ। ਅਣਅਧਿਕਾਰਤ ਵਿਕਰੇਤਾਵਾਂ ਕਾਰਨ ਯਾਤਰੀਆਂ ਨੂੰ ਸਫ਼ਰ ਕਰਨ ਸਮੇਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਮਾਮਲਿਆਂ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਜਾਂਦੀਆਂ ਹਨ ਪਰ ਉਨ੍ਹਾਂ ਦਾ ਤੁਰੰਤ ਹੱਲ ਨਹੀਂ ਹੁੰਦਾ।

ਇਹ ਵੀ ਪੜ੍ਹੋ :    Facebook 'ਤੇ ਬਣੇ ਅਮਰੀਕੀਆਂ ਦੇ ਹਜ਼ਾਰਾਂ ਜਾਅਲੀ ਖਾਤੇ, ਚੋਣਾਵੀਂ ਦਖ਼ਲਅੰਦਾਜ਼ੀ ਦੀ ਕੋਸ਼ਿਸ਼

ਐਪ ਜ਼ਰੀਏ ਦਰਜ ਹੋਵੇਗੀ ਸ਼ਿਕਾਇਤ

  • ਰੇਲਗੱਡੀ ਦੇ ਰਵਾਨਗੀ ਦੇ 15 ਮਿੰਟ ਬਾਅਦ ਟੀਟੀਈ (ਟਿਕਟ ਇੰਸਪੈਕਟਰ) ਹੈਂਡਹੈਲਡ ਡਿਵਾਈਸ ਰਾਹੀਂ ਰਿਜ਼ਰਵਡ ਅਤੇ ਅਨਰਿਜ਼ਰਵ ਸੀਟਾਂ ਦਾ ਡੇਟਾ ਭਰੇਗਾ। 
  •  ਯਾਤਰੀ ਇਸ ਮੋਬਾਈਲ ਐਪ ਵਿੱਚ ਟ੍ਰੇਨ ਅਤੇ ਕੋਚ ਨੰਬਰ ਫੀਡ ਕਰੇਗਾ।
  •  ਇਸ ਤੋਂ ਬਾਅਦ, ਬੋਗੀ ਦੀ ਸੀਟ-ਬਰਥ ਰਿਜ਼ਰਵੇਸ਼ਨ ਦਾ ਖਾਕਾ ਦਿਖਾਈ ਦੇਵੇਗਾ।
  • ਬੋਗੀ ਵਿਚ ਰਿਜ਼ਰਵੇਸ਼ਨ ਦੇ ਅਨੁਪਾਤ ਤੋਂ ਜ਼ਿਆਦਾ ਲੋਕ ਹਨ, ਤਾਂ ਯਾਤਰੀ ਐਪ ਰਾਹੀਂ ਸ਼ਿਕਾਇਤ ਅਪਲੋਡ ਕਰੇਗਾ।
  • ਸ਼ਿਕਾਇਤ ਦਰਜ ਹੋਣ ਦੇ ਨਾਲ ਹੀ, ਕੇਂਦਰੀਕ੍ਰਿਤ ਸਿਸਟਮ 'ਤੇ ਇੱਕ ਅੱਪਡੇਟ ਹੋਵੇਗਾ ਅਤੇ ਸਬੰਧਤ ਟੀਟੀਈ ਨੂੰ ਇੱਕ ਆਟੋਮੈਟਿਕ ਅਲਰਟ ਮਿਲੇਗਾ। 
  •  TTE ਜਾਂ ਤਾਂ ਆਪਣੇ ਆਪ ਜਾਂ RPF (ਰੇਲਵੇ ਸੁਰੱਖਿਆ ਬਲ) ਦੀ ਮਦਦ ਨਾਲ ਰਾਖਵੀਂ ਬੋਗੀ ਤੋਂ ਅਣਅਧਿਕਾਰਤ ਵਿਅਕਤੀਆਂ ਨੂੰ ਬਾਹਰ ਕੱਢਣ ਦਾ ਕੰਮ ਕਰਨਗੇ।

 

ਇਹ ਵੀ ਪੜ੍ਹੋ :      ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News