ਛੱਤੀਸਗੜ੍ਹ ’ਚ 76 ਤੇ ਮਿਜ਼ੋਰਮ ’ਚ 78 ਫੀਸਦੀ ਤੋਂ ਵੱਧ ਪੋਲਿੰਗ

Wednesday, Nov 08, 2023 - 12:59 PM (IST)

ਨਵੀਂ ਦਿੱਲੀ, (ਏਜੰਸੀਆਂ)– ਮੰਗਲਵਾਰ ਨੂੰ ਦੇਸ਼ ਦੇ 2 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਹੋਈ। ਛੱਤੀਸਗੜ੍ਹ ਵਿਚ ਪਹਿਲੇ ਪੜਾਅ ਵਿਚ 20 ਸੀਟਾਂ ’ਤੇ ਜਦ ਕਿ ਮਿਜ਼ੋਰਮ ਵਿਚ ਸਾਰੀਆਂ 40 ਸੀਟਾਂ ’ਤੇ ਪੋਲਿੰਗ ਹੋਈ। 5 ਵਜੇ ਤੱਕ ਦੇ ਅੰਕੜਿਆਂ ਮੁਤਾਬਕ ਛੱਤੀਸਗੜ੍ਹ ਵਿਚ ਜਿੱਥੇ 76.26 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ ਉੱਥੇ ਹੀ ਮਿਜ਼ੋਰਮ ਵਿਚ 76.26 ਫੀਸਦੀ ਲੋਕਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਦੇ ਨਾਲ ਹੀ ਦੋਵਾਂ ਸੂਬਿਆਂ ’ਚ ਉਤਰੇ 397 ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ. ਵਿਚ ਕੈਦ ਹੋ ਗਈ। ਹੁਣ 3 ਦਸੰਬਰ ਨੂੰ ਪਤਾ ਲੱਗੇਗਾ ਕਿ ਜਨਤਾ ਨੇ ਕਿਸ ਨੂੰ ਚੁਣਿਆ ਹੈ।


ਮਿਜ਼ੋਰਮ : ਇਸ ਵਾਰ ਘੱਟ ਹੋਈ ਪੋਲਿੰਗ

ਪੂਰਬ ਉੱਤਰੀ ਸੂਬੇ ਮਿਜ਼ੋਰਮ ਵਿਚ ਸਾਰੀਆਂ ਸੀਟਾਂ ’ਤੇ ਪੋਲਿੰਗ ਖਤਮ ਹੋ ਚੁੱਕੀ ਹੈ। 5 ਵਜੇ ਤੱਕ ਦੇ ਅੰਕੜਿਆਂ ਮੁਤਾਬਕ ਸੂਬੇ ’ਚ ਕੁੱਲ 78.40 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ। ਪਿਛਲੀ ਵਾਰ ਸੂਬੇ ’ਚ ਕੁੱਲ 80.03 ਫੀਸਦੀ ਪੋਲਿੰਗ ਦਰਜ ਕੀਤੀ ਗਈ ਸੀ।

ਸੀ. ਐੱਮ. ਦੀ ਸੀਟ ’ਤੇ ਸਭ ਤੋਂ ਘੱਟ ਪੋਲਿੰਗ

ਇਸ ਵਾਰ ਸਭ ਤੋਂ ਘੱਟ ਪੋਲਿੰਗ ਆਈਜ਼ੋਲ ਈਸਟ-1 ਸੀਟ ’ਤੇ ਜਿੱਥੋਂ ਸੀ. ਐੱਮ. ਉਮੀਦਵਾਰ ਹਨ, ਦਰਜ ਕੀਤੀ ਗਈ। ਇੱਥੇ 65.97 ਫੀਸਦੀ ਪੋਲਿੰਗ ਹੋਈ। ਇਸ ਤੋਂ ਬਾਅਦ ਆਈਜ਼ੋਲ ਈਸਟ-2 ਸੀਟ ’ਤੇ 68.77 ਫੀਸਦੀ ਅਤੇ ਆਈਜ਼ੋਲ ਉੱਤਰ-1 ਸੀਟ ’ਤੇ 70.51 ਫੀਸਦੀ ਪੋਲਿੰਗ ਹੋਈ।

ਇਨ੍ਹਾਂ ਸੀਟਾਂ ’ਤੇ ਇੰਨੀ ਹੋਈ ਪੋਲਿੰਗ

ਅੰਕੜਿਆਂ ਮੁਤਾਬਕ ਇਸ ਵਾਰ ਸੇਰਛਿਪ ਸੀਟ ’ਤੇ ਸਭ ਤੋਂ ਵੱਧ 83.73 ਫੀਸਦੀ ਪੋਲਿੰਗ ਦਰਜ ਕੀਤੀ ਗਈ। ਇਸ ਤੋਂ ਬਾਅਦ ਤੁਈਕੁਮ ਸੀਟ ’ਤੇ 83.07 ਫੀਸਦੀ ਸੇਰਲੁਈ ਸੀਟ ’ਤੇ 83.03 ਫੀਸਦੀ ਪੋਲਿੰਗ ਹੋਈ।


Rakesh

Content Editor

Related News