ਅਯੁੱਧਿਆ ਤੋਂ ਕਨਕ ਭਵਨ ਦੇ ਕਰੋ ਦਰਸ਼ਨ, ਇਸ ਥਾਂ ਮਾਤਾ ਸੀਤਾ ਨਾਲ ਰਹਿੰਦੇ ਸਨ ਪ੍ਰਭੂ ਸ਼੍ਰੀਰਾਮ

Wednesday, Jan 17, 2024 - 05:21 PM (IST)

ਅਯੁੱਧਿਆ- ਰਾਮ ਭਗਤਾਂ ਦਾ ਅਯੁੱਧਿਆ 'ਚ ਪ੍ਰਭੂ ਸ਼੍ਰੀਰਾਮ ਦਾ ਮੰਦਰ ਬਣਨ ਦਾ ਸੁਫ਼ਨਾ ਪੂਰਾ ਹੋਣ ਜਾ ਰਿਹਾ ਹੈ। 22 ਜਨਵਰੀ 2024 ਨੂੰ ਅਯੁੱਧਿਆ 'ਚ ਭਗਵਾਨ ਰਾਮ ਦੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੈ ਅਤੇ ਉਸ ਤੋਂ ਬਾਅਦ ਰਾਮ ਲੱਲਾ ਮੰਦਰ 'ਚ ਬਿਰਾਜਮਾਨ ਹੋਣਗੇ। ਇਸ ਪਲ ਦਾ ਗਵਾਹ ਬਣਨ ਲਈ ਦੇਸ਼ ਭਰ ਤੋਂ ਹਜ਼ਾਰਾਂ ਲੋਕ ਅਯੁੱਧਿਆ ਜਾਣ ਦੀ ਯੋਜਨਾ ਬਣਾ ਰਹੇ ਹਨ। ਜੇਕਰ ਤੁਸੀਂ ਵੀ ਅਯੁੱਧਿਆ ਜਾਣ ਬਾਰੇ ਸੋਚ ਰਹੇ ਹੋ ਤਾਂ ਰਾਮ ਮੰਦਰ ਤੋਂ ਇਲਾਵਾ ਕੁਝ ਹੋਰ ਵੀ ਅਜਿਹੇ ਧਾਰਮਿਕ ਸਥਾਨ ਹਨ, ਜਿੱਥੇ ਜਾਣ ਮਗਰੋਂ ਤੁਹਾਡਾ ਮਨ ਭਾਵਨਾ ਨਾਲ ਭਰ ਜਾਵੇਗਾ ਅਤੇ ਤੁਸੀਂ ਵੀ ਪ੍ਰਭੂ ਸ਼੍ਰੀਰਾਮ ਦੀ ਭਗਤੀ ਵਿਚ ਰੰਗੇ ਜਾਓਗੇ।

ਇਹ ਵੀ ਪੜ੍ਹੋ- ਅਯੁੱਧਿਆ ਤੋਂ ਕਰੋ ਹਨੂੰਮਾਨਗੜ੍ਹੀ ਮੰਦਰ ਦੇ ਦਰਸ਼ਨ, ਜਾਣੋ ਇਸ ਜਗ੍ਹਾ ਦਾ ਇਤਿਹਾਸ

ਕਨਕ ਭਵਨ

ਕਨਕ ਭਵਨ ਬਹੁਤ ਹੀ ਸੁੰਦਰ ਮੰਦਰ ਹੈ, ਇੱਥੇ ਭਗਵਾਨ ਰਾਮ ਦੀ ਮਾਤਾ ਸੀਤਾ ਨਾਲ ਇਕ ਵੱਡੀ ਮੂਰਤੀ ਸਥਾਪਤ ਹੈ। ਅਜਿਹੀ ਮਾਨਤਾ ਹੈ ਕਿ ਸੱਤ ਯੁੱਗ 'ਚ ਜਦੋਂ ਸੀਤਾ ਮਾਤਾ ਅਯੁੱਧਿਆ ਆਏ ਤਾਂ ਕੈਕਯੀ ਨੇ ਮੂੰਹ ਵਿਖਾਈ ਵਿਚ ਇਹ ਨੂੰ ਤੋਹਫ਼ੇ ਵਿਚ ਦਿੱਤਾ ਸੀ। ਇਸ ਮੰਦਰ ਦੀ ਨੱਕਾਸ਼ੀ ਅਤੇ ਵਾਸਤੂ ਕਲਾ ਬਹੁਤ ਹੀ ਸੁੰਦਰ ਹੈ। ਇਸ ਮੰਦਰ ਦੀ ਖ਼ਾਸੀਅਤ ਹੈ ਕਿ ਇਸ ਦੀ ਸੰਰਚਨਾ ਜੋ ਕਿ ਇਕ ਵਿਸ਼ਾਲ ਮਹਿਲ ਵਾਂਗ ਹੈ। ਕਿਹਾ ਜਾਂਦਾ ਹੈ ਕਿ ਇਹ ਮੰਦਰ ਇਕ ਮਹਿਲ ਹੀ ਸੀ, ਜਿਸ ਨੂੰ ਮਹਾਰਾਜ ਦਸ਼ਰਥ ਨੇ ਆਪਣੀ ਪਤਨੀ ਰਾਨੀ ਕੈਕੇਯੀ ਦੇ ਕਹਿਣ 'ਤੇ ਦੇਵਤਾਵਾਂ ਦੇ ਸ਼ਿਲਪਕਾਰ ਵਿਸ਼ਕਰਮਾ ਜੀ ਤੋਂ ਬਣਵਾਇਆ ਸੀ।

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਵਧੀ ਰਾਮ ਮੰਦਰ ਮਾਡਲ ਦੀ ਡਿਮਾਂਡ, ਜਾਣੋ ਕਿੰਨੀ ਹੈ ਕੀਮਤ

PunjabKesari

ਕਨਕ ਭਵਨ ਦੇ ਵਿਹੜੇ ਵਿਚ ਸਥਾਪਤ ਸ਼ਿਲਾਲੇਖ 'ਚ ਸਮੇਂ-ਸਮੇਂ 'ਤੇ ਇਸ ਦੀ ਨਵੀਨੀਕਰਨ ਦੀਆਂ ਜਾਣਕਾਰੀਆਂ ਵਰਣਿਤ ਹਨ। ਇਸ ਭਵਨ ਨੂੰ ਹੁਣ ਵੀ ਸਾਂਭਿਆ ਗਿਆ ਹੈ। ਇਸ ਕਨਕ ਭਵਨ ਦਾ ਸਮੇਂ-ਸਮੇਂ ਨਵੀਨੀਕਰਨ ਕਰਵਾਇਆ ਅਤੇ ਸ਼੍ਰੀਰਾਮ-ਮਾਤਾ ਸੀਤਾ ਦੀਆਂ ਮੂਰਤੀਆਂ ਸਥਾਪਤ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀਕ੍ਰਿਸ਼ਨ ਨੇ ਇਸ ਮਹਿਲ ਦਾ ਪੁਨਰ ਨਿਰਮਾਣ ਕਰਵਾਇਆ। 

ਇਹ ਵੀ ਪੜ੍ਹੋ-  40 ਸਾਲ ਬਾਅਦ ਇਸ ਦਿਨ ਟੁੱਟੇਗਾ 'ਮੌਨੀ ਬਾਬਾ' ਦਾ ਮੌਨ ਵਰਤ, ਪਹਿਲਾਂ ਸ਼ਬਦ ਬੋਲਣਗੇ 'ਜੈ ਸ਼੍ਰੀਰਾਮ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News