ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਖਿਲਾਫ ਪੂਰਕ ਦੋਸ਼ ਪੱਤਰ ਦਾਇਰ

Friday, Feb 22, 2019 - 03:31 PM (IST)

ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਖਿਲਾਫ ਪੂਰਕ ਦੋਸ਼ ਪੱਤਰ ਦਾਇਰ

ਨਵੀਂ ਦਿੱਲੀ/ਹਿਮਾਚਲ ਪ੍ਰਦੇਸ਼— ਇਨਫੋਰਸਮੈਂਟ ਡਾਇਰੈਕੋਟਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਖਿਲਾਫ ਧਨ ਸੋਧ ਦੇ ਇਕ ਮਾਮਲੇ 'ਚ ਪੂਰਕ (ਸਪਲੀਮੈਂਟਲ) ਦੋਸ਼ ਪੱਤਰ ਦਾਇਰ ਕੀਤਾ। ਚੀਫ ਜਸਟਿਸ ਅਰੁਣ ਭਾਰਦਵਾਜ ਨੇ ਕਿਹਾ ਕਿ ਉਹ 18 ਮਾਰਚ ਨੂੰ ਮਾਮਲੇ ਦੀ ਸੁਣਵਾਈ ਕਰਨਗੇ। ਈ.ਡੀ. ਦਾ ਪੂਰਕ ਦੋਸ਼ ਪੱਤਰ ਵਿਸ਼ੇਸ਼ ਸਰਕਾਰੀ ਵਕੀਲ ਨਿਤੇਸ਼ ਰਾਣਾ ਅਤੇ ਐੱਨ.ਕੇ. ਮੱਟਾ ਰਾਹੀਂ ਦਾਇਰ ਕੀਤਾ ਗਿਆ।

ਇਸ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਵੱਖ ਤੋਂ ਸਿੰਘ ਅਤੇ ਉਨ੍ਹਾਂ ਦੀ ਪਤਨੀ ਤੇ ਹੋਰ ਦੇ ਖਿਲਾਫ ਦੋਸ਼ ਪੱਤਰ ਦਾਇਰ ਕੀਤੇ ਸਨ। ਸੀ.ਬੀ.ਆਈ. ਨੇ ਦਾਅਵਾ ਕੀਤਾ ਸੀ ਕਿ ਸਿੰਘ ਨੇ ਯੂ.ਪੀ.ਏ. ਸਰਕਾਰ ਦੌਰਾਨ ਕੇਂਦਰੀ ਮੰਤਰੀ ਰਹਿੰਦੇ ਹੋਏ ਆਮਦਨ ਤੋਂ ਕਰੀਬ 10 ਕਰੋੜ ਰੁਪਏ ਵਧ ਇਕੱਠੇ ਹੋਏ ਸਨ। ਸੀ.ਬੀ.ਆਈ. ਦੇ ਮੁਕੱਦਮੇ ਦੇ ਆਧਾਰ 'ਤੇ ਈ.ਡੀ. ਨੇ ਮਾਮਲਾ ਦਾਇਰ ਕੀਤਾ ਸੀ।


author

DIsha

Content Editor

Related News