ਬਿਪਿਨ ਰਾਵਤ ਬਣੇ ਚੀਫ ਆਫ ਡਿਫੈਂਸ ਸਟਾਫ, ਸਰਕਾਰ ਨੇ ਕੀਤਾ ਐਲਾਨ

Monday, Dec 30, 2019 - 09:58 PM (IST)

ਬਿਪਿਨ ਰਾਵਤ ਬਣੇ ਚੀਫ ਆਫ ਡਿਫੈਂਸ ਸਟਾਫ, ਸਰਕਾਰ ਨੇ ਕੀਤਾ ਐਲਾਨ

ਨਵੀਂ ਦਿੱਲੀ— ਫੌਜ ਮੁਖੀ ਜਨਰਲ ਬਿਪਿਨ ਰਾਵਤ ਨੂੰ ਦੇਸ਼ ਦਾ ਪਹਿਲਾ 'ਚੀਫ ਆਫ ਡਿਫੈਂਸ ਸਟਾਫ' ਬਣਾਇਆ ਗਿਆ ਹੈ। ਜਿਸ ਦਾ ਸਰਕਾਰ ਵਲੋਂ ਰਸਮੀ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦਾ ਕਾਰਜਕਾਲ 3 ਸਾਲ ਲਈ ਹੋਵੇਗਾ। ਸੀ.ਡੀ.ਐੱਸ. ਦੀ ਪੋਸਟ ਚਾਰ ਸਟਾਰ ਰੈਂਕ ਦੇ ਜਨਰਲ ਦੀ ਹੋਵੇਗੀ। ਦੱਸਣਯੋਗ ਹੈ ਕਿ ਬਿਪਿਨ ਰਾਵਤ 31 ਦਸੰਬਰ ਨੂੰ ਆਰਮੀ ਫੌਜ ਮੁਖੀ ਦੇ ਆਹੁਦੇ ਤੋਂ ਰਿਟਾਇਰ ਹੋ ਰਹੇ ਹਨ।

PunjabKesari

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 15 ਅਗਸਤ ਨੂੰ ਆਪਣੇ ਸੰਬੋਧਨ ਇਸ ਦਾ ਐਲਾਨ ਕੀਤਾ ਸੀ। ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਹੁਣ ਸਰਕਾਰ 'ਚੀਫ ਆਫ ਡਿਫੈਂਸ ਸਟਾਫ' ਨਿਯੁਕਤ ਕਰੇਗੀ। ਕਾਰਗਿਲ ਯੁੱਧ ਦੌਰਾਨ ਵੀ ਸੀ.ਡੀ.ਐੱਸ. ਨੇ ਮੰਗ ਕੀਤੀ ਸੀ।


author

KamalJeet Singh

Content Editor

Related News