ਦਾਰਜੀਲਿੰਗ ''ਚ ਹਿੰਸਕ ਘਟਨਾਵਾਂ, ਕਈ ਪੁਲਸ ਮੁਲਾਜ਼ਮ ਤੇ ਗੋਰਖੇ ਜ਼ਖਮੀ

07/31/2017 4:23:19 AM

ਦਾਰਜੀਲਿੰਗ - ਵੱਖਰੇ ਗੋਰਖਾਲੈਂਡ ਦੀ ਅੱਗ ਵਿਚ ਸੜ ਰਹੇ ਪੱਛਮੀ ਬੰਗਾਲ ਦੇ ਦਾਰਜੀਲਿੰਗ ਹਿੱਲਜ਼ 'ਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ 'ਚ ਪੁਲਸ ਮੁਲਾਜ਼ਮਾਂ ਸਮੇਤ ਕਈ ਗੋਰਖੇ ਵਰਕਰ ਜ਼ਖਮੀ ਹੋ ਗਏ। ਇਸ ਦਰਮਿਆਨ ਵੱਖਰੇ ਸੂਬੇ ਦੀ ਮੰਗ ਨੂੰ ਲੈ ਕੇ ਗੋਰਖਾ ਜਨਮੁਕਤੀ ਮੋਰਚਾ (ਜੀ. ਜੇ. ਐੱਮ.) ਦੇ ਸੱਦੇ 'ਤੇ ਅਣਮਿੱਥੇ ਸਮੇਂ ਦੀ ਹੜਤਾਲ ਦੇ ਅੱਜ 47ਵੇਂ ਦਿਨ ਵੀ ਮੌਜੂਦਾ ਅੜਿੱਕੇ ਦੇ ਟਲਣ ਜਾਂ ਇਸ ਇਲਾਕੇ 'ਚ ਸ਼ਾਂਤੀ ਬਹਾਲੀ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ।
ਪ੍ਰਾਪਤ ਰਿਪੋਰਟ ਅਨੁਸਾਰ ਜੈਗਾਂਵ 'ਚ ਭਾਰਤ-ਤਿੱਬਤ ਸਰਹੱਦ ਦੇ ਨੇੜੇ ਸੁਰੱਖਿਆ ਬਲਾਂ ਨੇ ਖੁਖਰੀ (ਰਵਾਇਤੀ ਹਥਿਆਰ) ਫੜੀ ਗੋਰਖਾ ਸਮਰਥਕਾਂ ਦੀ ਰੈਲੀ ਨੂੰ ਰੋਕਿਆ। ਇਸੇ ਦੌਰਾਨ ਦੋਵਾਂ ਧਿਰਾਂ ਵਿਚਾਲੇ ਝੜਪ ਟਕਰਾਅ ਵਿਚ ਬਦਲ ਗਈ, ਜਿਸ ਵਿਚ ਕਈ ਪੁਲਸ ਮੁਲਾਜ਼ਮ ਅਤੇ ਗੋਰਖਾ ਸਮਰਥਕ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਕਲ ਸ਼ਨੀਵਾਰ ਨੂੰ ਜੈਗਾਂਵ 'ਚ ਗੋਰਖਾ ਸਮਰਥਕਾਂ ਨੇ ਪੁਲਸ 'ਤੇ ਪਥਰਾਅ ਕੀਤਾ ਅਤੇ ਪੈਟਰੋਲ ਬੰਬ ਸੁੱਟੇ। ਵਿਖਾਵਾਕਾਰੀਆਂ ਨੂੰ ਭਜਾਉਣ ਲਈ ਪੁਲਸ ਨੇ ਲਾਠੀਚਾਰਜ ਕੀਤਾ, ਰਬੜ ਦੀਆਂ ਗੋਲੀਆਂ ਚਲਾਈਆਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ।  ਦੂਸਰੇ ਪਾਸੇ ਸ਼ਨੀਵਾਰ ਨੂੰ ਹੀ ਸੁਕਨਾ ਦੇ ਨੇੜੇ ਸੁਰੱਖਿਆ ਬਲਾਂ ਤੇ ਗੋਰਖਾਲੈਂਡ ਸਮਰਥਕਾਂ ਵਿਚਾਲੇ ਝੜਪ ਵਿਚ 6 ਪੁਲਸ ਮੁਲਾਜ਼ਮਾਂ ਸਣੇ 30 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਸਿਲੀਗੁੜੀ ਦੇ ਸਹਾਇਕ ਪੁਲਸ ਕਮਿਸ਼ਨਰ ਪ੍ਰਣਵ ਸਿਕਦਾਰ ਵੀ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ।


Related News