ਅਮਰੀਕਾ : ਗੋਲੀਬਾਰੀ 3 ਪੁਲਸ ਮੁਲਾਜ਼ਮਾਂ ਸਮੇਤ 8 ਜ਼ਖਮੀ, ਹਮਲਾਵਰ ਨੂੰ ਪੁਲਸ ਨੇ ਮਾਰੀ ਗੋਲੀ

Saturday, Jun 15, 2024 - 02:43 PM (IST)

ਅਮਰੀਕਾ : ਗੋਲੀਬਾਰੀ 3 ਪੁਲਸ ਮੁਲਾਜ਼ਮਾਂ ਸਮੇਤ 8 ਜ਼ਖਮੀ, ਹਮਲਾਵਰ ਨੂੰ ਪੁਲਸ ਨੇ ਮਾਰੀ ਗੋਲੀ

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਡਿਕਸਨ ਵਿਚ ਲੌਸਟ ਨੇਸ਼ਨ ਦੇ ਨੇੜੇ ਇਕ ਗੇਟਡ ਕਮਿਊਨਿਟੀ ਲੌਸਟ ਲੇਕ ਵਿਖੇ ਮੰਦਭਾਗੀ ਘਟਨਾ ਵਾਪਰੀ ਹੈ। ਅਮਰੀਕਾ ਦੇ ਇਲੀਨੋਇਸ ਸੂਬੇ ਦੇ ਡਿਕਸਨ 'ਚ ਬੁੱਧਵਾਰ ਨੂੰ ਇਕ ਹਮਲਾਵਰ ਨੇ ਕਈ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ 5 ਲੋਕ ਅਤੇ 3 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਸਥਾਨਕ ਪੁਲਸ ਮੁਤਾਬਕ ਜ਼ਖ਼ਮੀਆਂ ਦੀ ਗਿਣਤੀ ਵਧ ਵੀ ਸਕਦੀ ਹੈ। ਇਹ ਘਟਨਾ ਡਿਕਸਨ 'ਚ ਲੌਸਟ ਨੇਸ਼ਨ ਦੇ ਨੇੜੇ ਇਕ ਗੇਟਡ ਕਮਿਊਨਿਟੀ ਲੌਸਟ ਲੇਕ ਵਿਖੇ ਵਾਪਰੀ। ਪੁਲਸ ਨੇ ਦੱਸਿਆ ਕਿ ਹਮਲਾਵਰ ਨੇ ਲੋਕਾਂ 'ਤੇ ਕਈ ਰਾਊਂਡ ਫਾਇਰ ਕੀਤੇ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਹਮਲਾਵਰ ਨੇ ਪੁਲਸ 'ਤੇ ਵੀ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਹਮਲਾਵਰ ਨੂੰ ਗੋਲੀ ਮਾਰ ਦਿੱਤੀ। ਘਟਨਾ ਵਾਲੀ ਥਾਂ 'ਤੇ ਇਕ ਐਂਬੂਲੈਂਸ ਅਤੇ ਚਾਰ ਮੈਡੀਕਲ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਹਮਲਾਵਰ ਨੂੰ ਗੋਲੀ ਮਾਰ ਦਿੱਤੀ। 

ਓਗਲ ਕਾਉਂਟੀ ਸ਼ੈਰਿਫ ਬ੍ਰਾਇਨ ਵੈਨਵਿਕਲ ਨੇ ਕਿਹਾ ਕਿ ਕਮਿਊਨਿਟੀ 'ਚ ਰਹਿਣ ਵਾਲੇ ਇਕ ਪਰਿਵਾਰ ਦੇ ਮੈਂਬਰ ਨੇ 911 'ਤੇ ਫ਼ੋਨ ਕਰਕੇ ਦੱਸਿਆ ਸੀ ਕਿ ਇਕ ਵਿਅਕਤੀ ਘਰ 'ਚ ਦਾਖ਼ਲ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਡਰਾ-ਧਮਕਾ ਰਿਹਾ ਹੈ। ਇਸ ਤੋਂ ਬਾਅਦ SWAT ਟੀਮ ਅਤੇ ਨੇਗੋਸ਼ੀਏਟਰਸ ਨੂੰ ਮੌਕੇ 'ਤੇ ਬੁਲਾਇਆ ਗਿਆ। ਇਨ੍ਹਾਂ ਨੇ ਹਮਲਾਵਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। 2 ਘੰਟੇ ਬਾਅਦ ਪੁਲਸ ਵਾਲੇ ਘਰ ਵਿਚ ਦਾਖ਼ਲ ਹੋਏ। ਅੰਦਰ ਦਾਖ਼ਲ ਹੁੰਦੇ ਹੀ ਹਮਲਾਵਰ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ 'ਚ ਤਿੰਨ ਡਿਪਟੀ ਮੈਂਬਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਕੇਐੱਸਬੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਗੋਲੀਆਂ ਅਤੇ ਧਮਾਕਿਆਂ ਦੀ ਆਵਾਜ਼ ਸੁਣੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News