ਕੀ ਪੁਤਿਨ ਨੇ ਚੁਣ ਲਿਆ ਆਪਣਾ ਉਤਰਾਧਿਕਾਰੀ? ਸਾਬਕਾ ਪੁਲਸ ਮੁਲਾਜ਼ਮ ਡਯੂਮਿਨ ਦੀ ਚੋਣ ’ਤੇ ਚਰਚਾ ਗਰਮਾਈ

05/31/2024 12:53:13 AM

ਮਾਸਕੋ (ਇੰਟ.)– ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ ਅਜਿਹਾ ਐਲਾਨ ਕੀਤਾ ਹੈ, ਜਿਸ ਨੇ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਪੁਤਿਨ ਨੇ ਆਪਣੇ ਸਾਬਕਾ ਸੁਰੱਖਿਆ ਕਰਮਚਾਰੀ ਅਲੈਕਸੀ ਡਯੂਮਿਨ ਨੂੰ ਸਲਾਹਕਾਰ ਸਟੇਟ ਕੌਂਸਲ ਦਾ ਸਕੱਤਰ ਨਿਯੁਕਤ ਕੀਤਾ ਹੈ।

ਹੁਣ ਡਯੂਮਿਨ ਰਾਸ਼ਟਰਪਤੀ ਪੁਤਿਨ ਦੇ ਸਲਾਹਕਾਰਾਂ ’ਚੋਂ ਇਕ ਹੋਣਗੇ। ਇਸ ਕਦਮ ਤੋਂ ਬਾਅਦ ਇਹ ਖ਼ਬਰਾਂ ਆਉਣ ਲੱਗੀਆਂ ਕਿ ਪੁਤਿਨ ਅਲੈਕਸੀ ਡਯੂਮਿਨ ਨੂੰ ਆਪਣਾ ਉਤਰਾਧਿਕਾਰੀ ਬਣਾ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਮਹਾਨਗਰ ’ਚ ਰੈੱਡ ਅਲਰਟ ਖ਼ਤਮ : ਆਰੇਂਜ ਅਲਰਟ ’ਚ ਬੱਦਲ ਬਣਨ ਨਾਲ ‘ਬਾਰਿਸ਼-ਤੂਫ਼ਾਨ’ ਦੇ ਬਣੇ ਆਸਾਰ

ਇਸ ਸਬੰਧੀ ਇਕ ਆਦੇਸ਼ ਬੁੱਧਵਾਰ ਨੂੰ ਕ੍ਰੇਮਲਿਨ ਦੀ ਵੈੱਬਸਾਈਟ ’ਤੇ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ ਪਰ ਇਸ ’ਚ ਅਲੈਕਸੀ ਡਯੂਮਿਨ ਦੇ ਸਬੰਧ ’ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਸੀ।

ਪੁਤਿਨ ਦੇ ਸਮਰਥਕ ਤੇ ਸਲਾਹਕਾਰ ਰਹੇ ਸਰਗੇਈ ਮਾਰਕੋਵ ਨੇ ਕਿਹਾ ਕਿ ਰੂਸ ’ਚ ਡਯੂਮਿਨ ਦੀ ਨਿਯੁਕਤੀ ਬਾਰੇ ਚਰਚਾ ਬਹੁਤ ਤੇਜ਼ ਹੈ। ਇਸ ਨੂੰ ਦੂਜੇ ਐਂਗਲ ਤੋਂ ਵੀ ਦੇਖਿਆ ਜਾ ਰਿਹਾ ਹੈ ਕਿ ਡਯੂਮਿਨ ਰੂਸ ਦੇ ਆਉਣ ਵਾਲੇ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਪੁਤਿਨ ਨੇ ਚੁਣਿਆ ਹੈ। ਡਯੂਮਿਨ ਦਾ ਜਨਮ 1972 ’ਚ ਕੁਸਰਕ (ਪੱਛਮੀ ਰੂਸ) ’ਚ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News