ਵਿਕਾਸ ਦੁਬੇ ਦੀ ਗ੍ਰਿਫਤਾਰੀ 'ਤੇ ਬੋਲੀ ਮਾਂ, ਉਸ ਨੂੰ ਮਹਾਕਾਲੇਸ਼ਵਰ ਨੇ ਬਚਾਇਆ

Thursday, Jul 09, 2020 - 12:54 PM (IST)

ਵਿਕਾਸ ਦੁਬੇ ਦੀ ਗ੍ਰਿਫਤਾਰੀ 'ਤੇ ਬੋਲੀ ਮਾਂ, ਉਸ ਨੂੰ ਮਹਾਕਾਲੇਸ਼ਵਰ ਨੇ ਬਚਾਇਆ

ਉੱਤਰ ਪ੍ਰਦੇਸ਼- ਕਾਨਪੁਰ 'ਚ 8 ਪੁਲਸ ਵਾਲਿਆਂ ਦੀ ਜਾਨ ਲੈਣ ਵਾਲੇ ਦੋਸ਼ੀ ਵਿਕਾਸ ਦੁਬੇ ਨੂੰ ਆਖਰਕਾਰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਕਾਸ ਦੁਬੇ ਦੀ ਮਾਂ ਸਰਲਾ ਦੇਵੀ ਜੋ ਪਹਿਲਾਂ ਕਹਿ ਰਹੀਸੀ ਕਿ ਉਨ੍ਹਾਂ ਦੇ ਬੇਟੇ ਦਾ ਐਨਕਾਊਂਟਰ ਹੋਣਾ ਚਾਹੀਦਾ, ਹੁਣ ਉਨ੍ਹਾਂ ਨੇ ਕਿਹਾ ਕਿ ਬੇਟੇ ਨੂੰ ਮਹਾਕਾਲ ਨੇ ਬਚਾ ਲਿਆ। ਦੱਸਣਯੋਗ ਹੈ ਕਿ ਵਿਕਾਸ ਦੁਬੇ ਨੂੰ ਵੀਰਵਾਰ ਸਵੇਰੇ ਉਜੈਨ ਦੇ ਮਹਾਕਾਲ ਮੰਦਰ ਤੋਂ ਫੜਿਆ ਗਿਆ ਹੈ। ਇਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਵਿਕਾਸ ਦੁਬੇ ਦੀ ਮਾਂ ਸਰਲਾ ਦੇਵੀ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਹਰ ਸਾਲ ਸਾਵਣ 'ਚ ਮਹਾਕਾਲ ਦਰਸ਼ਨ ਨੂੰ ਜਾਂਦਾ ਹੈ। ਸਰਲਾ ਦੇਵੀ ਬੋਲੀ ਕਿ ਉਨਾਂ ਨੇ (ਮਹਾਕਾਲ) ਨੇ ਬੇਟੇ ਨੂੰ ਬਚਾਇਆ ਹੈ। ਸਰਲਾ ਦੇਵੀ ਨੇ ਅੱਗੇ ਕਿਹਾ ਕਿ ਹੁਣ ਸਰਕਾਰ ਨੂੰ ਜੋ ਠੀਕ ਲੱਗੇਗਾ, ਉਹ ਕਰੇਗੀ, ਉਨ੍ਹਾਂ ਦੇ ਕਹਿਣ ਨਾਲ ਕੁਝ ਨਹੀਂ ਹੋਵੇਗਾ।

PunjabKesariਵਿਕਾਸ ਦੁਬੇ ਦੀ ਮਾਂ ਸਰਲਾ ਦੇਵੀ ਨੇ ਕਾਨਪੁਰ ਕਤਲਕਾਂਡ ਤੋਂ ਬਾਅਦ ਕਿਹਾ ਸੀ ਕਿ ਮੇਰੇ ਬੇਟੇ ਦਾ ਐਨਕਾਊਂਟਰ ਕੀਤਾ ਜਾਣਾ ਚਾਹੀਦਾ। ਅਸੀਂ ਚਾਹੁੰਦੇ ਹਾਂ ਕਿ ਉਸ ਨੂੰ ਮਾਰ ਦਿੱਤਾ ਜਾਵੇ। ਬਹੁਤ ਗਲਤ ਹੋਇਆ ਹੈ। ਸਾਰਿਆਂ ਦੇ (ਪੁਲਸ) ਪਰਿਵਾਰ ਵਾਲੇ ਰੋ ਰਹੇ ਸਨ। ਅਸੀਂ ਬਹੁਤ ਪਰੇਸ਼ਾਨ ਹੋ ਗਏ ਹਾਂ। ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ 8 ਪੁਲਸ ਮੁਲਾਜ਼ਮਾਂ ਦੇ ਕਤਲ ਦੇ ਦੋਸ਼ੀ ਅਤੇ ਅਪਰਾਧੀ ਵਿਕਾਸ ਦੁਬੇ ਨੂੰ ਪੁਲਸ ਨੇ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫਤਾਰ ਕੀਤਾ ਹੈ। ਦੂਜੇ ਪਾਸੇ ਦੁਬੇ ਦੇ 2 ਸਾਥੀਆਂ ਨੂੰ ਵੀ ਵੀਰਵਾਰ ਨੂੰ ਹੀ ਪੁਲਸ ਨੇ ਵੱਖ-ਵੱਖ ਮੁਕਾਬਲੇ 'ਚ ਮਾਰ ਸੁੱਟਿਆ। ਵਿਕਾਸ ਦੁਬੇ 'ਤੇ 5 ਲੱਖ ਰੁਪਏ ਦਾ ਇਨਾਮ ਸੀ।


author

DIsha

Content Editor

Related News