ਦੋ ਸਬ-ਇੰਸਪੈਕਟਰਾਂ ਦੀ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ, ਐੱਸਪੀ ਨੇ ਕੀਤੇ ਸਸਪੈਂਡ
Tuesday, May 27, 2025 - 01:04 PM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਭਦੋਹੀ ਸ਼ਹਿਰ ਕੋਤਵਾਲੀ ਦਫਤਰ 'ਚ ਦੋ ਸਬ-ਇੰਸਪੈਕਟਰਾਂ ਦੇ ਰਿਸ਼ਵਤ ਲੈਂਦੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਪੁਲਸ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਸ ਸੁਪਰਡੈਂਟ ਅਭਿਮਨਿਊ ਮੰਗਲਿਕ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਵਧੀਕ ਪੁਲਸ ਸੁਪਰਡੈਂਟ ਸ਼ੁਭਮ ਅਗਰਵਾਲ ਨੂੰ ਸੌਂਪ ਦਿੱਤੀ ਗਈ ਹੈ।
ਉਸਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਸਬ-ਇੰਸਪੈਕਟਰ ਦਿਲਸ਼ਾਦ ਖਾਨ ਅਤੇ ਸੁਭਾਸ਼ ਬੌਧ ਨੂੰ ਕੋਤਵਾਲੀ ਦਫਤਰ 'ਚ ਜ਼ਮੀਨੀ ਵਿਵਾਦ 'ਚ ਇੱਕ ਵਿਅਕਤੀ ਤੋਂ ਪੈਸੇ ਮੰਗਦੇ ਤੇ ਲੈਂਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਲਗਭਗ 10-15 ਦਿਨ ਪੁਰਾਣਾ ਹੈ, ਜੋ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਦੋਵੇਂ ਅਧਿਕਾਰੀ 15 ਦਿਨ ਪਹਿਲਾਂ ਹੀ ਸ਼ਹਿਰ ਦੇ ਪੁਲਸ ਸਟੇਸ਼ਨ 'ਚ ਤਾਇਨਾਤ ਹੋਏ ਸਨ। ਵੀਡੀਓ ਵਿੱਚ ਦੋਵੇਂ ਸਬ-ਇੰਸਪੈਕਟਰ ਪੈਸੇ ਲੈਂਦੇ ਦਿਖਾਈ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8