ਗੈਸ ਏਜੰਸੀ 'ਤੇ ਸਿਲੰਡਰ ਲੈਣ ਆਏ ਬਜ਼ੁਰਗ ਦੀ ਅਚਾਨਕ ਮੌਤ, ਦੋ ਨੌਜਵਾਨਾਂ ਦੀ ਦਿੱਤੀ CPR ਪਰ ਨਾਕਾਮ
Saturday, Mar 14, 2026 - 03:41 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਮਨੁੱਖੀ ਸੰਵੇਦਨਾਵਾਂ ਨੂੰ ਹਿਲਾ ਦਿੱਤਾ ਹੈ। ਇਥੇ ਗੈਸ ਸਿਲੰਡਰ ਲੈਣ ਲਈ ਜੱਦੋਜਹਿਦ ਕਰ ਰਹੇ ਇੱਕ 75 ਸਾਲਾ ਵਿਅਕਤੀ ਦੀ ਮੌਤ ਹੋ ਗਈ। ਘੰਟਿਆਂ ਬੱਧੀ ਲਾਈਨ ਵਿੱਚ ਖੜ੍ਹੇ ਰਹਿਣ ਤੋਂ ਬਾਅਦ ਬਜ਼ੁਰਗ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਦੱਸ ਦੇਈਏ ਕਿ ਇਹ ਘਟਨਾ ਫਰੂਖਾਬਾਦ ਦੇ ਗੜ੍ਹੀ ਖਾਨ ਖਾਨਾ ਇਲਾਕੇ ਵਿੱਚ ਵਾਪਰੀ ਹੈ। ਇਲਾਕੇ ਦਾ ਵਸਨੀਕ ਮੁਖਤਾਰ ਅੰਸਾਰੀ (75) ਸ਼ਨੀਵਾਰ ਸਵੇਰੇ ਲਗਭਗ 6:30 ਵਜੇ ਗੈਸ ਏਜੰਸੀ ਲਈ ਖਾਲੀ ਸਿਲੰਡਰ ਲੈ ਕੇ ਘਰੋਂ ਨਿਕਲਿਆ ਸੀ। ਉਸਨੂੰ ਉਮੀਦ ਸੀ ਕਿ ਉਸ ਦਿਨ ਘਰ ਵਿੱਚ ਚੁੱਲ੍ਹਾ ਜਗੇਗਾ। ਉਹ ਰਾਤ ਦੇ ਕਰੀਬ 9:00 ਵਜੇ ਤੱਕ ਕਤਾਰ ਵਿੱਚ ਰਿਹਾ ਪਰ ਅਚਾਨਕ ਉਸਨੂੰ ਆਪਣੀ ਛਾਤੀ ਵਿੱਚ ਤੇਜ਼ ਦਰਦ ਮਹਿਸੂਸ ਹੋਇਆ ਅਤੇ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ।
ਇਹ ਵੀ ਪੜ੍ਹੋ - ਧੀਆਂ ਦੇ ਖਾਤੇ 'ਚ ਆਉਣਗੇ ਪੈਸੇ, ਵਿਆਹ ਲਈ ਮਿਲੇਗਾ 1 ਲੱਖ ਰੁਪਏ ਦਾ ਤੋਹਫ਼ਾ! ਸੂਬਾ ਸਰਕਾਰ ਦਾ ਵੱਡਾ ਐਲਾਨ
ਇਸ ਘਟਨਾ ਦਾ ਇੱਕ ਭਾਵੁਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਬਜ਼ੁਰਗ ਵਿਅਕਤੀ ਜ਼ਮੀਨ 'ਤੇ ਬੇਹੋਸ਼ ਪਿਆ ਹੈ, ਜਦੋਂ ਕਿ ਗੁਆਂਢ ਦੇ ਦੋ ਨੌਜਵਾਨ ਉਸਨੂੰ ਬਚਾਉਣ ਦੀ ਆਖਰੀ ਕੋਸ਼ਿਸ਼ ਵਿੱਚ ਵਾਰੀ-ਵਾਰੀ ਸੀਪੀਆਰ ਕਰ ਰਹੇ ਹਨ। ਉਸਨੂੰ ਤੁਰੰਤ ਈ-ਰਿਕਸ਼ਾ ਰਾਹੀਂ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਉਦੈਰਾਜ ਸਿੰਘ ਕੋਲ ਲਿਜਾਇਆ ਗਿਆ ਪਰ ਮੁਖਤਾਰ ਅੰਸਾਰੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ - ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, LPG ਗੈਸ ਦੀ ਕਿੱਲਤ ਕਾਰਨ ਦਿੱਲੀ ਪੁਲਸ ਨੇ ਲਿਆ ਫ਼ੈਸਲਾ
ਮ੍ਰਿਤਕ ਦੇ ਪੁੱਤਰ ਸ਼ਾਹਨਵਾਜ਼ ਨੇ ਕਿਹਾ ਕਿ ਉਸਦੇ ਪਿਤਾ ਸਵੇਰੇ ਜਲਦੀ ਘਰੋਂ ਚਲੇ ਗਏ ਸਨ, ਕਿਉਂਕਿ ਘਰ ਵਿੱਚ ਗੈਸ ਸਪਲਾਈ ਖਤਮ ਹੋ ਗਈ ਸੀ। ਉਹ ਇੱਕ ਦਿਨ ਪਹਿਲਾਂ ਏਜੰਸੀ ਗਿਆ ਸੀ ਪਰ ਅਗਲੇ ਦਿਨ ਆਉਣ ਲਈ ਕਿਹਾ ਗਿਆ। ਭਤੀਜੇ ਮੁਹੰਮਦ ਬਸੀਰ ਨੇ ਕਿਹਾ ਕਿ ਉਸਦੇ ਚਾਚੇ ਦੇ ਹੱਥ ਵਿੱਚ ਗੈਸ ਸਲਿੱਪ ਸੀ ਅਤੇ ਉਹ ਆਪਣਾ ਬਕਾਇਆ ਲੈਣ ਗਿਆ ਸੀ ਪਰ ਕਤਾਰ ਦੀ ਥਕਾਵਟ ਅਤੇ ਤਣਾਅ ਨੇ ਉਸਦੀ ਜਾਨ ਲੈ ਲਈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ, ਜਦੋਂ ਕਈ ਇਲਾਕਿਆਂ ਤੋਂ ਗੈਸ ਦੀ ਕਮੀ ਅਤੇ ਲੰਬੀਆਂ ਕਤਾਰਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ। ਬਜ਼ੁਰਗ ਵਿਅਕਤੀ ਦੀ ਮੌਤ ਨੇ ਇੱਕ ਵਾਰ ਫਿਰ ਗੈਸ ਵੰਡ ਪ੍ਰਣਾਲੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ - 69 ਲੱਖ ਔਰਤਾਂ ਦੇ ਖਾਤਿਆਂ 'ਚ ਆਏ 1000-1000 ਰੁਪਏ, ਇਸ ਸੂਬੇ ਦੇ CM ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
