ਕਰੋੜਾਂ ਦੀ ਰਿਸ਼ਵਤ ਦਾ ਖੇਡ ਖ਼ਤਮ! 20 ਲੱਖ ਦੀ ਰਿਸ਼ਵਤ ਲੈਂਦੇ ਦੋ GST ਅਧਿਕਾਰੀ ਰੰਗੇ ਹੱਥੀਂ ਕਾਬੂ

Saturday, Mar 07, 2026 - 03:30 PM (IST)

ਕਰੋੜਾਂ ਦੀ ਰਿਸ਼ਵਤ ਦਾ ਖੇਡ ਖ਼ਤਮ! 20 ਲੱਖ ਦੀ ਰਿਸ਼ਵਤ ਲੈਂਦੇ ਦੋ GST ਅਧਿਕਾਰੀ ਰੰਗੇ ਹੱਥੀਂ ਕਾਬੂ

ਮੁੰਬਈ/ਨਾਸਿਕ: ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੁੰਬਈ ਦੇ ਐਂਟੀ-ਕਰੱਪਸ਼ਨ ਬਿਊਰੋ (ACB) ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਏ.ਸੀ.ਬੀ. ਨੇ ਨਾਸਿਕ ਵਿੱਚ ਜੀ.ਐੱਸ.ਟੀ. ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣ ਦੇ ਬਦਲੇ 1.25 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਸਟੇਟ ਜੀ.ਐੱਸ.ਟੀ. ਦੇ ਡਿਪਟੀ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਗ੍ਰਿਫਤਾਰੀਆਂ ਉਸ ਸਮੇਂ ਹੋਈਆਂ ਜਦੋਂ ਮੁਲਜ਼ਮ ਪਾਥਰਡੀ ਫਾਟਾ ਸਥਿਤ ਜੀ.ਐੱਸ.ਟੀ. ਦਫ਼ਤਰ ਵਿੱਚ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 20 ਲੱਖ ਰੁਪਏ ਲੈ ਰਹੇ ਸਨ। 

ਇਹ ਵੀ ਪੜ੍ਹੋ - ਉਡਾਣ ਭਰਦੇ ਹੀ 'ਧੂੰਏਂ ਦਾ ਗੁਬਾਰ' ਬਣਿਆ ਡਿਪਟੀ CM ਦਾ ਹੈਲੀਕਾਪਟਰ, ਲਖਨਊ 'ਚ ਐਮਰਜੈਂਸੀ ਲੈਂਡਿੰਗ

ਕੀ ਹੈ ਪੂਰਾ ਮਾਮਲਾ?
ਫੜੇ ਗਏ ਮੁਲਜ਼ਮਾਂ ਦੀ ਪਛਾਣ ਸੋਮਨਾਥ ਦੱਤੂ ਪਾਗੇ (47): ਰਾਜ ਜੀ.ਐੱਸ.ਟੀ. ਡਿਪਟੀ ਕਮਿਸ਼ਨਰ, ਮਛਿੰਦਰ ਵਿੱਠਲ ਡੋਂਡੇ (55): ਸਹਾਇਕ ਟੈਕਸ ਕਮਿਸ਼ਨਰ ਅਤੇ ਅਮਿਤ ਹੀਰਾਮਨ ਜਾਧਵ (36): ਪ੍ਰਾਈਵੇਟ ਵਿਅਕਤੀ (ਵਿਚੋਲਾ) ਵਜੋਂ ਹੋਈ ਹੈ। ਸ਼ਿਕਾਇਤਕਰਤਾ ਨੇ ਮੁੰਬਈ ਏ.ਸੀ.ਬੀ. ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਘਰ 'ਤੇ ਚੱਲ ਰਹੀ ਜੀ.ਐੱਸ.ਟੀ. ਦੀ ਕਾਰਵਾਈ ਨੂੰ ਜਲਦੀ ਨਿਪਟਾਉਣ ਲਈ ਪਾਗੇ ਅਤੇ ਡੋਂਡੇ ਨੇ ਮੋਟੀ ਰਕਮ ਦੀ ਮੰਗ ਕੀਤੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਅਧਿਕਾਰੀ 1 ਕਰੋੜ ਰੁਪਏ 'ਤੇ ਸੌਦਾ ਕਰਨ ਲਈ ਸਹਿਮਤ ਹੋ ਗਏ ਸਨ ਅਤੇ ਪਹਿਲੀ ਕਿਸ਼ਤ ਵਜੋਂ 20 ਲੱਖ ਰੁਪਏ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ - ਬੈਨ ਹੋਇਆ Social Media, 16 ਸਾਲ ਤਕ ਦੇ ਬੱਚੇ ਨਹੀਂ ਚਲਾ ਸਕਣਗੇ

ਏ.ਸੀ.ਬੀ. ਦਾ ਜਾਲ ਅਤੇ ਬਰਾਮਦਗੀ
ਏ.ਸੀ.ਬੀ. ਨੇ ਸ਼ੁੱਕਰਵਾਰ ਨੂੰ ਜਾਲ ਵਿਛਾਇਆ ਅਤੇ ਜਿਵੇਂ ਹੀ ਅਮਿਤ ਜਾਧਵ ਨੇ ਅਧਿਕਾਰੀਆਂ ਦੀ ਤਰਫੋਂ 20 ਲੱਖ ਰੁਪਏ ਫੜੇ, ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਦੋਵੇਂ ਸੀਨੀਅਰ ਅਧਿਕਾਰੀਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਤਲਾਸ਼ੀ ਦੌਰਾਨ ਪਾਗੇ ਦੇ ਦਫ਼ਤਰ ਵਿੱਚੋਂ 2 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਮੁਲਜ਼ਮਾਂ ਦੇ ਮੋਬਾਈਲ ਫ਼ੋਨ ਜ਼ਬਤ ਕਰ ਲਏ ਗਏ ਹਨ ਅਤੇ ਉਨ੍ਹਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਤਿੰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਸਾਰੀ ਕਾਰਵਾਈ ਸਹਾਇਕ ਪੁਲਸ ਕਮਿਸ਼ਨਰ ਵਿਜੇ ਚਵਾਨ ਦੀ ਅਗਵਾਈ ਹੇਠ ਅਤੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਫਲਤਾਪੂਰਵਕ ਨੇਪਰੇ ਚਾੜ੍ਹੀ ਗਈ।

ਇਹ ਵੀ ਪੜ੍ਹੋ - ਹੋਲੀ ਮੌਕੇ 3 ਦਿਨਾਂ 'ਚ ਪੀ ਗਏ 40 ਕਰੋੜ ਦੀ ਦੇਸੀ ਸ਼ਰਾਬ, ਅੰਗਰੇਜੀ ਤੇ ਬੀਅਰ ਦੇ ਲਾਗੇ ਵੀ ਨਾ ਲੱਗੇ NOIDA ਵਾਸੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News