ਕਾਸ਼ੀ ਦੀ ਪਵਿੱਤਰ ਗੰਗਾ ''ਚ ਕਿਸ਼ਤੀ ''ਤੇ ਇਫ਼ਤਾਰ ਪਾਰਟੀ: ਵੀਡੀਓ ਵਾਇਰਲ ਹੋਣ ਮਗਰੋਂ 14 ਗ੍ਰਿਫ਼ਤਾਰ

Tuesday, Mar 17, 2026 - 03:31 PM (IST)

ਕਾਸ਼ੀ ਦੀ ਪਵਿੱਤਰ ਗੰਗਾ ''ਚ ਕਿਸ਼ਤੀ ''ਤੇ ਇਫ਼ਤਾਰ ਪਾਰਟੀ: ਵੀਡੀਓ ਵਾਇਰਲ ਹੋਣ ਮਗਰੋਂ 14 ਗ੍ਰਿਫ਼ਤਾਰ

ਵਾਰਾਣਸੀ- ਧਾਰਮਿਕ ਨਗਰ ਕਾਸ਼ੀ 'ਚ ਗੰਗਾ ਨਦੀ 'ਚ ਕਿਸ਼ਤੀ 'ਤੇ ਇਫਤਾਰ ਦੌਰਾਨ ਬਰਿਆਨੀ ਖਾਣ ਦੇ ਦੋਸ਼ 'ਚ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਮੰਗਲਵਾਰ ਨੂੰ ਵਾਇਰਲ ਵੀਡੀਓ ਦੇ ਆਧਾਰ 'ਤੇ ਚਿੰਨ੍ਹਿਤ ਕੀਤੇ ਗਏ 14 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸੰਬੰਧ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਯੁਵਾ ਮੋਰਚਾ ਦੇ ਮਹਾਨਗਰ ਪ੍ਰਧਾਨ ਰਾਜਤ ਜਾਇਸਵਾਲ ਨੇ ਕੋਤਵਾਲੀ ਥਾਣੇ 'ਚ ਸ਼ਿਕਾਇਤ ਦਿੱਤੀ ਸੀ। ਸੋਮਵਾਰ ਨੂੰ ਇਸ ਮਾਮਲੇ 'ਚ ਅਣਪਛਾਤੇ ਲੋਕਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 298, 299, 196 (1) ਬੀ, 270, 279 ਅਤੇ ਜਲ (ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ) ਐਕਟ, 1974 ਦੀ ਧਾਰਾ 24 ਦੇ ਅਧੀਨ ਮੁਕੱਦਮਾ ਦਰਜ ਕਤੀਾ ਗਿਆ।

ਪੁਲਸ ਡਿਪਟੀ ਕਮਿਸ਼ਨਰ (ਕਾਸ਼ੀ ਜ਼ੋਨ), ਗੌਰਵ ਬੰਸ਼ਵਾਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਾਤ ਨੂੰ ਦੇਖਦੇ ਹੋਏ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਬੂਤਾਂ ਦੇ ਆਧਾਰ 'ਤੇ ਜਿਹੜੇ 14 ਲੋਕਾਂ ਦੀ ਸ਼ਮੂਲੀਅਤ ਪਾਈ ਗਈ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ਿਕਾਇਤ ਦੇਣ ਵਾਲੇ ਰਜਤ ਜਾਇਸਵਾਲ ਨੇ ਕਿਹਾ ਕਿ ਮਾਂ ਗੰਗਾ ਦੀ ਗੋਦ 'ਚ ਕਿਸ਼ਤੀ 'ਤੇ ਇਫਤਾਰ ਪਾਰਟੀ ਦਾ ਆਯੋਜਨ ਕਰ ਕੇ ਬਰਿਆਨੀ ਖਾਧੀ ਗਈ। ਉਨ੍ਹਾਂ ਕਿਹਾ,''ਮਾਂ ਗੰਗਾ ਸਨਾਨਤ ਧਰਮ ਦੇ ਪੈਰੋਕਾਰਾਂ ਲਈ ਅਟੁੱਟ ਆਸਥਾ ਦਾ ਕੇਂਦਰ ਹੈ। ਦੇਸ਼-ਦੁਨੀਆ ਤੋਂ ਹਜ਼ਾਰਾਂ ਸ਼ਰਧਾਲੂ ਹਰ ਦਿਨ ਗੰਗਾ ਜਲ ਪੀਣ ਅਤੇ ਪੂਜਾ-ਪਾਠ ਲਈ ਕਾਸ਼ੀ ਆਉਂਦੇ ਹਨ। ਅਜਿਹੇ 'ਚ ਗੰਗਾ ਵਿਚਾਲੇ ਕਿਸ਼ਤੀ 'ਤੇ ਬਰਿਆਨੀ ਖਾਣਾ ਅਤੇ ਉਸ ਦੇ ਅਵਸ਼ੇਸ਼ਾਂ ਨੂੰ ਨਦੀ 'ਚ ਸੁੱਟਣਾ ਬਿਲਕੁੱਲ ਅਣਉੱਚਿਤ ਹੈ। ਇਹ ਕਾਰਵਾਈ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਕੀਤੀ ਗਈ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News