HC ਦੇ ਸਾਬਕਾ ਜੱਜ ਦਾ ਨੂੰਹ ਨੂੰ ਕੁੱਟਣ ਦਾ ਵੀਡੀਓ ਵਾਇਰਲ... ਹਿੰਸਾ ਅਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ

Sunday, Jun 18, 2023 - 01:52 PM (IST)

ਹੈਦਰਾਬਾਦ - ਸੋਸ਼ਲ ਮੀਡੀਆ 'ਤੇ ਔਰਤ ਨਾਲ ਕੁੱਟਮਾਰ ਦਾ ਵੀਡੀਓ ਦੇਖਣ ਨੂੰ ਮਿਲ ਰਿਹਾ  ਹੈ। ਇਹ ਵੀਡੀਓ ਹੈਦਰਾਬਾਦ ਹਾਈ ਕੋਰਟ ਦੇ ਸਾਬਕਾ ਜੱਜ ਨੂਟੀ ਰਾਮਮੋਹਨ ਰਾਓ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਦੱਸਿਆ ਜਾ ਰਿਹਾ ਹੈ।  ਇਸ ਵਿਚ ਜੱਜ ਨੂਟੀ ਰਾਮਮੋਹਨ ਰਾਓ ਅਤੇ ਉਨ੍ਹਾਂ ਦਾ ਪਰਿਵਾਰ ਆਪਣੀ ਨੂੰਹ ਸਿੰਧੂ ਸ਼ਰਮਾ ਨਾਲ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਸੀਸੀਟੀਵੀ ਫੁਟੇਜ ਵਿੱਚ ਸਾਬਕਾ ਜੱਜ ਦਾ ਬੇਟਾ ਵਸ਼ਿਸ਼ਟ ਸਿੰਧੂ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਸਾਬਕਾ ਜੱਜ ਰਾਓ ਸਿੰਧੂ ਦਾ ਹੱਥ ਫੜ ਰਹੇ ਸਨ ਅਤੇ ਉਨ੍ਹਾਂ ਦਾ ਪੁੱਤਰ ਵਸ਼ਿਸ਼ਟ ਸਿੰਧੂ ਨੂੰ ਕੁੱਟ ਰਿਹਾ ਸੀ। ਹਾਲਾਂਕਿ ਇਹ ਵੀਡੀਓ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਜਦੋਂਕਿ ਉਨ੍ਹਾਂ ਦੀ ਨੂੰਹ ਸਿੰਧੂ ਨੇ ਕੁਝ ਮਹੀਨੇ ਪਹਿਲਾਂ ਹੈਦਰਾਬਾਦ ਦੇ ਸੈਂਟਰਲ ਕ੍ਰਾਈਮ ਸਟੇਸ਼ਨ 'ਤੇ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ 26 ਅਪ੍ਰੈਲ ਨੂੰ ਸਾਬਕਾ ਜੱਜ, ਉਸ ਦੀ ਪਤਨੀ, ਬੇਟੇ ਅਤੇ ਨੌਕਰ 'ਤੇ ਦਾਜ ਲਈ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਭਰਾ ਦੀ ਜਾਨ ਬਚਾਉਣ ਆਈਆਂ 2 ਭੈਣਾਂ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਨੂੰਹ ਦੇ ਦਰਜ ਕਰਵਾਈ ਪੁਲਸ ਕੋਲ ਸ਼ਿਕਾਇਤ

ਪੁਲਸ ਨੇ ਕੁਝ ਸਮਾਂ ਪਹਿਲਾਂ ਰਾਓ ਦੀ ਪਤਨੀ ਲਕਸ਼ਮੀ ਅਤੇ ਬੇਟੇ ਵਸ਼ਿਸ਼ਟ ਨੂੰ ਵੀ ਜਾਂਚ ਲਈ ਹਾਜ਼ਰ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਜੱਜ ਦੀ ਨੂੰਹ ਸਿੰਧੂ ਨੇ ਨਾਮਪੱਲੀ ਫੈਮਿਲੀ ਕੋਰਟ ਵਿਚ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸਿੰਧੂ ਨੇ ਉਨ੍ਹਾਂ ਨੂੰ ਕੁੱਟ ਮਾਰ ਦੀਆਂ ਕਈ ਵੀਡੀਓ ਹੋਣ ਬਾਰੇ ਦੱਸਿਆ ਸੀ ਪਰ ਫਿਲਹਾਲ ਉਨ੍ਹਾਂ ਨੂੰ ਵੀਡੀਓ ਨਹੀਂ ਮਿਲੀ ਹੈ। ਨੂੰਹ ਸਿੰਧੂ ਨੇ ਦੱਸਿਆ ਕਿ ਉਸ ਨਾਲ ਪਹਿਲਾਂ ਵੀ ਬਹੁਤ ਵਾਰ ਦੁਰਵਿਵਹਾਰ ਹੋਇਆ ਹੈ ਪਰ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਉਹ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹੈ। ਸਿੰਧੂ ਨੇ ਉਸ ਦੇ ਪਤੀ ਦੁਆਰਾ ਤਲਾਕ ਦਾ ਨੋਟਿਸ ਭੇਜ ਕੇ ਨਾਮਪਲੀ ਫੈਮਿਲੀ ਕੋਰਟ ਵਿੱਚ ਪੇਸ਼ ਹੋਣ ਲਈ ਕਹਿਣ ਤੋਂ ਬਾਅਦ ਉਸ ਦੇ ਹਮਲੇ ਦਾ ਵੀਡੀਓ ਜਾਰੀ ਕੀਤਾ। ਨੂੰਹ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਸਾਬਕਾ ਜੱਜ ਅਤੇ ਪਰਿਵਾਰ ਦੇ ਖਿਲਾਫ ਦਾਜ ਲਈ ਪਰੇਸ਼ਾਨੀ ਦੇ ਨਾਲ-ਨਾਲ ਬੇਰਹਿਮੀ, ਹਿੰਸਾ ਅਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਧਾਰਾ 498ਏ, 323 ਅਤੇ 406 ਤਹਿਤ ਦਰਜ ਕੇਸ ਦੀ ਜਾਂਚ ਜਾਰੀ ਹੈ। 

ਇਹ ਵੀ ਪੜ੍ਹੋ : SBI ਨੇ ਵਿੱਤ ਮੰਤਰੀ ਨੂੰ  ਸੌਂਪਿਆ 5740 ਕਰੋੜ ਰੁਪਏ ਦਾ ਡਿਵਿਡੈਂਡ ਚੈੱਕ, ਅੱਜ ਤੱਕ ਦਾ ਰਿਕਾਰਡ ਲਾਭਅੰਸ਼

ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ

ਪੁਲਸ ਨੇ ਰਾਓ ਅਤੇ ਉਸਦੇ ਪਰਿਵਾਰ ਦੇ ਖਿਲਾਫ ਸਰਚ ਵਾਰੰਟ ਜਾਰੀ ਕਰਨ ਲਈ ਨਾਮਪਲੀ ਕ੍ਰਿਮੀਨਲ ਕੋਰਟ ਤੋਂ ਇਜਾਜ਼ਤ ਵੀ ਮੰਗੀ ਹੈ। ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਇਸ ਦੌਰਾਨ ਹਾਈ ਕੋਰਟ ਨੇ ਦੋਵੇਂ ਬੱਚਿਆਂ ਦੀ ਕਸਟਡੀ ਸਿੰਧੂ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਪਹਿਲਾਂ ਦੋਵੇਂ ਬੱਚੇ ਰਾਓ ਅਤੇ ਉਸ ਦੇ ਪਰਿਵਾਰ ਕੋਲ ਰਹਿ ਰਹੇ ਸਨ।

ਇਹ ਵੀ ਪੜ੍ਹੋ : ਸਸਤਾ ਸੋਨਾ ਖ਼ਰੀਦਣ ਦਾ ਵੱਡਾ ਮੌਕਾ, ਡਿਸਕਾਉਂਟ ਦੇ ਨਾਲ ਮਿਲੇਗਾ ਵਿਆਜ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News