Fact Check: ਗੁਜਰਾਤ ਦੀ ਦੱਸੀ ਜਾ ਰਹੀ ਵਾਇਰਲ ਵੀਡੀਓ ਦਾ ਇਹ ਸੱਚ
Saturday, Jan 25, 2025 - 03:31 AM (IST)
Fact Check by Vishwas News
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇਕ ਭਿਆਨਕ ਹਾਦਸੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਟਰੱਕ ਨੂੰ ਸਿਗਨਲ ‘ਤੇ ਖੜੀ ਕਈ ਸਾਰੀ ਗੱਡੀਆਂ ਨੂੰ ਟੱਕਰ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਇਹ ਕਹਿ ਕੇ ਵਾਇਰਲ ਕਰ ਰਹੇ ਹਨ ਕਿ ਇਹ ਹਾਦਸਾ ਗੁਜਰਾਤ ਵਿੱਚ ਹੋਇਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਇੰਡੋਨੇਸ਼ੀਆ ‘ਚ ਸਾਲ 2022 ਵਿੱਚ ਹੋਏ ਹਾਦਸੇ ਦਾ ਹੈ, ਜਿਸਨੂੰ ਹੁਣ ਗੁਜਰਾਤ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦਾ ਭਾਰਤ ਨਾਲ ਕੋਈ ਸੰਬੰਧ ਨਹੀਂ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਇੰਸਟਾਗ੍ਰਾਮ ਯੂਜ਼ਰ sandeep.kaura.33 ਨੇ (ਆਰਕਾਈਵ ਲਿੰਕ) ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ,”#waheguru ਗੁਜਰਾਤ ਸੜਕ ਹਾਸਾ ਟਰੱਕ ਦੇ ਬਰੇਕਾਂ ਫੇਲ ਹੋ ਗਈਆਂ ਗਈਆਂ।”
ਫੇਸਬੁੱਕ ਯੂਜ਼ਰ Ravi Kumar ਨੇ ਵੀ ਵਾਇਰਲ ਵੀਡੀਓ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਰਿਪੋਰਟ A News ਦੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਮਿਲੀ। 23 ਜਨਵਰੀ 2022 ਨੂੰ ਕੀਤੀ ਪੋਸਟ ਨਾਲ ਦਿੱਤੀ ਜਾਣਕਾਰੀ ਮੁਤਾਬਕ,”ਇੰਡੋਨੇਸ਼ੀਆ ਸ਼ਹਿਰ ਦੇ ਬਾਲਿਕਪਾਪਨ ਵਿੱਚ ਹੋਈ ਇੱਕ ਘਟਨਾ ਵਿੱਚ,ਬ੍ਰੇਕ ਫੇਲ ਵਾਲੇ ਇੱਕ ਟਰੱਕ ਨੇ ਆਪਣੇ ਸਾਹਮਣੇ ਖੜੇ ਸਾਰੇ ਵਾਹਨਾਂ ਨੂੰ ਟੱਕਰ ਮਾਰ ਦਿਤੀ। ਸਥਾਨਿਕ ਸੂਤਰਾਂ ਨੇ ਘੋਸ਼ਣਾ ਕੀਤੀ ਕਿ ਇਸ ਦੁਰਘਟਨਾ ਵਿੱਚ 21 ਲੋਕ ਜਖਮੀ ਹੋ ਗਏ ਅਤੇ 5 ਲੋਕਾਂ ਦੀ ਮੌਤ ਹੋ ਗਈ।”
ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ prensalibre.com ਦੀ ਵੈਬਸਾਈਟ ‘ਤੇ ਮਿਲੀ। 22 ਜਨਵਰੀ 2022 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ,”ਇੰਡੋਨੇਸ਼ੀਆ ਵਿੱਚ ਹੋਏ ਇਸ ਹਾਦਸੇ ਵਿੱਚ ਕਈ ਲੋਕ ਮਾਰੇ ਅਤੇ ਕਈ ਲੋਕ ਜ਼ਖਮੀ ਹੋ ਗਏ। ਟਰੱਕ ਨੇ ਬੇਰਹਿਮੀ ਨਾਲ ਪਿਕਅਪ ਗੱਡੀ,ਕਾਰਾਂ ਅਤੇ ਕਈ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ।”
ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਖਬਰ harianmerapi.com ਦੀ ਵੈਬਸਾਈਟ ‘ਤੇ ਵੀ ਮਿਲੀ। 21 ਜਨਵਰੀ 2022 ਨੂੰ ਪਬਲਿਸ਼ ਖਬਰ ਵਿੱਚ ਇਸ ਘਟਨਾ ਨੂੰ ਇੰਡੋਨੇਸ਼ੀਆ ਦਾ ਦੱਸਿਆ ਗਿਆ ਹੈ।
ਵਾਇਰਲ ਵੀਡੀਓ ਨਾਲ ਜੁੜੀ ਹੋਰ ਰਿਪੋਰਟਾਂ ਇੱਥੇ ਪੜ੍ਹੀ ਜਾ ਸਕਦੀ ਹੈ
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੁਜਰਾਤ ਵਿੱਚ ਹੋਏ ਟਰੱਕ ਹਾਦਸੇ ਨੂੰ ਲੈ ਕੇ ਸਰਚ ਕੀਤਾ। ਸਾਨੂੰ ਹਾਦਸੇ ਨਾਲ ਜੁੜੀ ਕਈ ਰਿਪੋਰਟਾਂ ਮਿਲੀ। ਪਰ ਵਾਇਰਲ ਵੀਡੀਓ ਨਾਲ ਜੁੜੀ ਕੋਈ ਰਿਪੋਰਟ ਨਹੀਂ ਮਿਲੀ।
ਅਸੀਂ ਵੀਡੀਓ ਨੂੰ ਲੈ ਕੇ ਗੁਜਰਾਤੀ ਜਾਗਰਣ ਦੇ ਐਸੋਸੀਏਟ ਐਡੀਟਰ ਜੀਵਨ ਕਪੂਰੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਗੁਜਰਾਤ ਦਾ ਨਹੀਂ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਯੂਜ਼ਰ ਨੂੰ ਇੰਸਟਾਗ੍ਰਾਮ ‘ਤੇ ਕਰੀਬ 500 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਪਤਾ ਲੱਗਿਆ ਕਿ ਭਿਆਨਕ ਹਾਦਸੇ ਦਾ ਇਹ ਵੀਡੀਓ ਗੁਜਰਾਤ ਦਾ ਨਹੀਂ ਹੈ। ਦਰਅਸਲ, ਇਹ ਘਟਨਾ ਸਾਲ 2022 ‘ਚ ਇੰਡੋਨੇਸ਼ੀਆ ਵਿੱਚ ਹੋਏ ਹਾਦਸੇ ਦੀ ਹੈ,ਜਦੋਂ ਇੱਕ ਟਰੱਕ ਦਾ ਬ੍ਰੇਕ ਫੇਲ ਹੋ ਗਿਆ ਅਤੇ ਟਰੱਕ ਨੇ ਸਿਗਨਲ ‘ਤੇ ਖੜੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਸੀ। ਉਸੇ ਵੀਡੀਓ ਨੂੰ ਹੁਣ ਕੁਝ ਲੋਕ ਗੁਜਰਾਤ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishwas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)