ਰੋਡਰੇਜ ’ਚ ਹੋਈ ਕੁੱਟਮਾਰ ਤੋਂ ਦੁਖੀ ਨੌਜਵਾਨ ਨੇ ਮਾਂ ਨੂੰ ਵੀਡੀਓ ਕਾਲ ਕਰ ਕੇ ਸਿਗਨੇਚਰ ਬ੍ਰਿਜ ਤੋਂ ਮਾਰੀ ਛਾਲ
Sunday, Sep 28, 2025 - 06:23 PM (IST)

ਨਵੀਂ ਦਿੱਲੀ (ਨਵੋਦਿਆ ਟਾਈਮਜ਼)–ਰੋਡਰੇਜ ’ਚ ਹੋਈ ਕੁੱਟਮਾਰ ਤੋਂ ਇਕ ਨੌਜਵਾਨ ਇੰਨਾ ਦੁਖੀ ਹੋ ਗਿਆ ਕਿ ਉਸ ਨੇ ਆਪਣੀ ਮਾਂ ਨੂੰ ਵੀਡੀਓ ਕਾਲ ਕਰ ਕੇ ਸਿਗਨੇਚਰ ਬ੍ਰਿਜ ਤੋਂ ਛਾਲ ਮਾਰ ਦਿੱਤੀ। ਛਾਲ ਮਾਰਨ ਤੋਂ ਪਹਿਲਾਂ ਉਸ ਨੇ ਮੋਬਾਈਲ ਫੋਨ ਪੁਲ ਦੇ ਬਨੇਰੇ ’ਤੇ ਰੱਖ ਦਿੱਤਾ। ਲਗਾਤਾਰ 2 ਦਿਨ ਚੱਲੇ ਸਰਚ ਆਪ੍ਰੇਸ਼ਨ ਤੋਂ ਬਾਅਦ ਸ਼ਨੀਵਾਰ ਨੂੰ ਨੌਜਵਾਨ ਦੀ ਲਾਸ਼ ਆਈ. ਟੀ. ਓ. ਤੋਂ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਸੁਮਿਤ ਸ਼ਰਮਾ ਵਜੋਂ ਹੋਈ ਹੈ।