ਹਜ਼ਾਰਾਂ ਫੁੱਟ ਦੀ ਉੱਚਾਈ 'ਤੇ ਜਹਾਜ਼ ਦੇ Wing ਦਾ ਖੁੱਲ੍ਹ ਗਿਆ ਨਟ, SpiceJet ਦੀ Shocking ਵੀਡੀਓ ਵਾਇਰਲ
Wednesday, Oct 01, 2025 - 08:16 PM (IST)

ਵੈੱਬ ਡੈਸਕ : ਹਾਲ ਦੇ ਸਮੇਂ ਵਿਚ ਹੋਈ ਜਹਾਜ਼ ਹਾਦਸਿਆਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਦੌਰਾਨ ਏਅਰਲਾਈਨ ਕੰਪਨੀਆਂ ਦੀਆਂ ਕਈ ਤਰ੍ਹਾਂ ਦੀਆਂ ਸੁਰੱਖਿਆ ਖਾਮੀਆਂ ਦੀਆਂ ਵੀਡੀਓ ਲਗਾਤਾਰ ਵਾਇਰਲ ਹੁੰਦੀਆਂ ਰਹੀਆਂ ਹਨ। ਹੁਣ ਇਕ ਹੋਰ ਵਾਇਰਲ ਹੋ ਰਹੀ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
Really scary!
— The Bihar Index (@IndexBihar) October 1, 2025
A passenger spotted wing nuts shaking mid-flight on SpiceJet SG475. (Delhi to Darbhanga)
Safety shouldn’t be compromised - DGCA must take this seriously. pic.twitter.com/DFI7Omo074
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ The Bihar Index ਨਾਂ ਦੇ ਪੇਜ ਤੋਂ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੇ ਇਕ ਪੈਸੇਂਜਰ ਨੇ ਉਡਾਣ ਦੌਰਾਨ ਬਣਾਈ ਵੀਡੀਓ ਵਿਚ ਦਿਖਾਇਆ ਕਿ ਜਹਾਜ਼ ਦੇ ਖੰਬ ਦਾ ਇਕ ਨਟ ਪੂਰੀ ਤਰ੍ਹਾਂ ਖੁੱਲ੍ਹ ਚੁੱਕਿਆ ਹੈ ਤੇ ਕਿਸੇ ਵੀ ਵੇਲੇ ਬਾਹਰ ਆ ਸਕਦਾ ਹੈ। ਇਸ ਦੇ ਨਾਲ ਹੀ ਕੈਪਸ਼ਨ ਵਿਚ ਲਿਖਿਆ ਕਿ 'Really scary! ਸਪਾਈਸਜੈੱਟ ਐੱਸਜੀ 475 (ਦਿੱਲੀ ਤੋਂ ਦਰਭੰਗਾ) ਉਡਾਣ ਦੌਰਾਨ ਇੱਕ ਯਾਤਰੀ ਨੂੰ ਖੰਬ ਦੇ ਨਟ ਹਿੱਲਦੇ ਹੋਏ ਦਿਖਾਈ ਦਿੱਤੇ। ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ - ਡੀਜੀਸੀਏ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e