ਦੁਸਹਿਰੇ ''ਤੇ ਭੁੱਲ ਕੇ ਵੀ ਨਾ ਕਰੋ ਇਹ 4 ਗ਼ਲਤੀਆਂ, ਨਹੀਂ ਤਾਂ ਸਾਥ ਛੱਡ ਜਾਵੇਗੀ ਕਿਸਮਤ
Wednesday, Oct 01, 2025 - 02:10 PM (IST)
.jpg)
ਨਵੀਂ ਦਿੱਲੀ: ਪੂਰੇ ਭਾਰਤ ਵਿੱਚ ਦੁਸਹਿਰੇ ਦਾ ਤਿਉਹਾਰ ਬੜੀ ਹੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਹਿੰਦੂ ਕੈਲੰਡਰ ਅਨੁਸਾਰ, ਹਰ ਸਾਲ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਰੀਕ ਨੂੰ ਦੁਸਹਿਰਾ ਮਨਾਇਆ ਜਾਂਦਾ ਹੈ। ਇਸ ਸਾਲ ਦੁਸਹਿਰਾ 2 ਅਕਤੂਬਰ ਨੂੰ ਮਨਾਇਆ ਜਾਵੇਗਾ। ਇਹ ਤਿਉਹਾਰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਦਿਨ ਭਗਵਾਨ ਸ਼੍ਰੀ ਰਾਮ ਨੇ ਰਾਵਣ ਦਾ ਵਧ ਕੀਤਾ ਸੀ। ਦੇਸ਼ ਭਰ ਵਿੱਚ ਰਾਮਲੀਲਾ ਦਾ ਆਯੋਜਨ ਹੁੰਦਾ ਹੈ ਅਤੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ।
ਜੋਤਸ਼ੀਆਂ ਅਨੁਸਾਰ, ਇਸ ਪਵਿੱਤਰ ਦਿਨ 'ਤੇ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਕਿਸਮਤ ਤੁਹਾਡਾ ਸਾਥ ਨਾ ਛੱਡੇ। ਆਓ ਜਾਣਦੇ ਹਾਂ ਉਨ੍ਹਾਂ ਗ਼ਲਤੀਆਂ ਬਾਰੇ ਜਿਨ੍ਹਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ:
1. ਕਿਸੇ ਦਾ ਅਪਮਾਨ ਨਾ ਕਰੋ
ਦੁਸਹਿਰੇ ਦਾ ਤਿਉਹਾਰ ਸਾਨੂੰ ਸੱਚ, ਧਰਮ ਅਤੇ ਚੰਗੇ ਕਰਮਾਂ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਇਹ ਦਿਨ ਸਿਖਾਉਂਦਾ ਹੈ ਕਿ ਸਾਨੂੰ ਆਪਣੇ ਵਿਵਹਾਰ ਵਿੱਚ ਨਿਮਰਤਾ ਅਤੇ ਸਤਿਕਾਰ ਦੀ ਭਾਵਨਾ ਰੱਖਣੀ ਚਾਹੀਦੀ ਹੈ। ਇਸ ਦਿਨ ਕਿਸੇ ਵੀ ਬਜ਼ੁਰਗ ਦਾ ਅਪਮਾਨ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ, ਇਸ ਲਈ ਅਜਿਹਾ ਕਰਨ ਤੋਂ ਬਚੋ।
2. ਕਿਸੇ ਦੀ ਬੁਰਾਈ ਨਾ ਕਰੋ
ਦੁਸਹਿਰੇ ਦਾ ਦਿਨ ਬੁਰਾਈ 'ਤੇ ਚੰਗਿਆਈ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ। ਇਸ ਲਈ ਇਹ ਤਿਉਹਾਰ ਸਾਨੂੰ ਸੰਦੇਸ਼ ਦਿੰਦਾ ਹੈ ਕਿ ਇਸ ਦਿਨ ਸਾਨੂੰ ਕਿਸੇ ਦੀ ਨਿੰਦਿਆ ਜਾਂ ਬੁਰਾਈ ਨਹੀਂ ਕਰਨੀ ਚਾਹੀਦੀ।
3. ਝੂਠ ਬੋਲਣ ਤੋਂ ਬਚੋ
ਇਹ ਤਿਉਹਾਰ ਸਾਨੂੰ ਝੂਠ ਦਾ ਰਾਹ ਛੱਡ ਕੇ ਸੱਚ ਦੇ ਮਾਰਗ 'ਤੇ ਚੱਲਣ ਦਾ ਸੁਨੇਹਾ ਦਿੰਦਾ ਹੈ। ਇਸ ਦਿਨ ਸਾਨੂੰ ਆਪਣੇ ਬੋਲਾਂ ਅਤੇ ਕੰਮਾਂ ਵਿੱਚ ਸੱਚਾਈ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ।
4. ਰੁੱਖ-ਪੌਦੇ ਨਾ ਵੱਢੋ
ਦੁਸਹਿਰੇ ਵਾਲੇ ਦਿਨ ਰੁੱਖ ਵੱਢਣਾ ਅਸ਼ੁੱਭ ਮੰਨਿਆ ਜਾਂਦਾ ਹੈ। ਰੁੱਖ-ਪੌਦੇ ਸਾਡੇ ਜੀਵਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਸਾਨੂੰ ਸਾਫ਼-ਸੁਥਰਾ ਵਾਤਾਵਰਣ ਪ੍ਰਦਾਨ ਕਰਦੇ ਹਨ।