''ਸੋਸ਼ਲ ਮੀਡੀਆ ’ਤੇ ਜੱਜਾਂ ਦੀਆਂ ਟਿੱਪਣੀਆਂ ਦੀ ਹੋ ਰਹੀ ਗਲਤ ਵਿਆਖਿਆ'', ਚੀਫ ਜਸਟਿਸ ਗਵਈ ਦਾ ਬਿਆਨ
Wednesday, Oct 08, 2025 - 08:26 AM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਚੀਫ ਜਸਟਿਸ (ਸੀ. ਜੇ. ਆਈ.) ਬੀ. ਆਰ. ਗਵਈ ਨੇ ਮੰਗਲਵਾਰ ਨੂੰ ਅਦਾਲਤੀ ਕਾਰਵਾਈ ਦੌਰਾਨ ਜੱਜਾਂ ਵੱਲੋਂ ਕੀਤੀਆਂ ਗਈਆਂ ਜ਼ੁਬਾਨੀ ਟਿੱਪਣੀਆਂ ਨੂੰ ਸੋਸ਼ਲ ਮੀਡੀਆ ’ਤੇ ਗਲਤ ਤਰੀਕੇ ਨਾਲ ਪੇਸ਼ ਕੀਤੇ ਜਾਣ ’ਤੇ ਚਿੰਤਾ ਪ੍ਰਗਟਾਈ ਹੈ। ਚੀਫ ਜਸਟਿਸ ਇਕ ਵਕੀਲ ਵੱਲੋਂ ਉਨ੍ਹਾਂ ’ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੇ ਜਾਣ ਦੀ ਘਟਨਾ ਤੋਂ ਇਕ ਦਿਨ ਬਾਅਦ ਅਦਾਲਤ ’ਚ ਇਕ ਸੁਣਵਾਈ ਦੌਰਾਨ ਬੋਲ ਰਹੇ ਸਨ।
ਪੜ੍ਹੋ ਇਹ ਵੀ : 10 ਦਿਨ ਬੰਦ ਰਹਿਣਗੇ ਸਾਰੇ ਸਕੂਲ, ਇਸ ਸੂਬੇ ਦੇ CM ਨੇ ਕਰ 'ਤਾ ਛੁੱਟੀਆਂ ਦਾ ਐਲਾਨ
ਜਸਟਿਸ ਗਵਈ ਨੇ ਮੰਗਲਵਾਰ ਨੂੰ ਹਲਕੇ-ਫੁਲਕੇ ਅੰਦਾਜ਼ ’ਚ ਇਕ ਕਿੱਸਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀ ਜੱਜ ਕੇ. ਵਿਨੋਦ ਚੰਦਰਨ ਨੂੰ ਪਿਛਲੀ ਸੁਣਵਾਈ ਦੌਰਾਨ ਕੁਝ ਟਿੱਪਣੀਆਂ ਜਨਤਕ ਤੌਰ ’ਤੇ ਕਰਨ ਤੋਂ ਰੋਕਿਆ ਸੀ, ਤਾਂ ਜੋ ਉਨ੍ਹਾਂ ਦੀਆਂ ਗੱਲਾਂ ਦੀ ਆਨਲਾਈਨ ਗਲਤ ਵਿਆਖਿਆ ਨਾ ਹੋ ਜਾਏ। ਚੀਫ ਜਸਟਿਸ ਨੇ ਕਿਹਾ, ‘‘ਮੇਰੇ ਵਿਦਵਾਨ ਭਰਾ (ਜਸਟਿਸ ਕੇ. ਵਿਨੋਦ ਚੰਦਰਨ) ਕੁਝ ਟਿੱਪਣੀ ਕਰਨਾ ਚਾਹੁੰਦੇ ਸੀ, ਮੈਂ ਉਨ੍ਹਾਂ ਨੂੰ ‘ਧੀਰਜ ਮੋਰ’ ਦੇ ਮਾਮਲੇ ਦੀ ਸੁਣਵਾਈ ਦੌਰਾਨ ਅਜਿਹਾ ਕਰਨ ਤੋਂ ਰੋਕ ਦਿੱਤਾ। ਨਹੀਂ ਤਾਂ, ਸਾਨੂੰ ਨਹੀਂ ਪਤਾ ਕਿ ਸੋਸ਼ਲ ਮੀਡੀਆ ’ਤੇ ਕੀ-ਕੀ ਰਿਪੋਰਟ ਆ ਜਾਂਦੀ। ਮੈਂ ਆਪਣੇ ਵਿਦਵਾਨ ਭਰਾ ਨੂੰ ਬੇਨਤੀ ਕੀਤੀ ਕਿ ਉਹ ਇਸ ਨੂੰ ਸਿਰਫ ਮੇਰੇ ਕੰਨਾਂ ਤੱਕ ਹੀ ਸੀਮਤ ਰੱਖਣ।’’
ਪੜ੍ਹੋ ਇਹ ਵੀ : 12 ਅਕਤੂਬਰ ਤੱਕ ਸਕੂਲ-ਕਾਲਜ ਬੰਦ, ਹੁਣ ਇਸ ਦਿਨ ਤੋਂ ਲੱਗਣਗੀਆਂ ਕਲਾਸਾਂ
ਜਸਟਿਸ ਗਵਈ ਅਤੇ ਜਸਟਿਸ ਚੰਦਰਨ ਦੀ ਬੈਂਚ ਆਲ ਇੰਡੀਆ ਜੱਜਿਜ਼ ਐਸੋਸੀਏਸ਼ਨ ਵੱਲੋਂ ਨਿਆਂਇਕ ਅਧਿਕਾਰੀਆਂ ਦੀਆਂ ਸੇਵਾ ਸ਼ਰਤਾਂ, ਤਨਖਾਹ-ਭੱਤੇ ਅਤੇ ਕਰੀਅਰ ਤਰੱਕੀ ਨਾਲ ਸਬੰਧਤ ਮੁੱਦਿਆਂ ’ਤੇ ਦਰਜ ਇਕ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ। ਇਸ ਪਟੀਸ਼ਨ ’ਚ ਪੂਰੇ ਦੇਸ਼ ਦੇ ਹੇਠਲੇ ਪੱਧਰ ਦੇ ਨਿਆਂਇਕ ਅਧਿਕਾਰੀਆਂ ਦੇ ਕਰੀਅਰ ’ਚ ਠਹਿਰਾਅ ਨਾਲ ਸਬੰਧਤ ਮੁੱਦਿਆਂ ਨੂੰ 5 ਜੱਜਾਂ ਦੀ ਸੰਵਿਧਾਨ ਬੈਂਚ ਨੂੰ ਭੇਜਿਆ ਗਿਆ ਸੀ।
ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।