ਵਾਈਸ ਐਡਮਿਰਲ ਏ. ਐੱਨ. ਪ੍ਰਮੋਦ ਨੇ ਸੰਭਾਲਿਆ ਜਲ ਸੈਨਾ ਦੇ ਡਿਪਟੀ ਚੀਫ਼ ਦਾ ਅਹੁਦਾ
Saturday, Aug 01, 2026 - 04:35 PM (IST)
ਨਵੀਂ ਦਿੱਲੀ- ਵਾਈਸ ਐਡਮਿਰਲ ਏ. ਐੱਨ ਪ੍ਰਮੋਦ ਨੇ ਸ਼ਨੀਵਾਰ ਨੂੰ ਇੱਥੇ ਜਲ ਸੈਨਾ ਦੇ ਡਿਪਟੀ ਚੀਫ਼ ਵਜੋਂ ਅਹੁਦਾ ਸੰਭਾਲ ਲਿਆ। ਰੱਖਿਆ ਮੰਤਰਾਲੇ ਨੇ ਅੱਜ ਇੱਥੇ ਕਿਹਾ ਕਿ ਗੋਆ ਸਥਿਤ ਜਲ ਸੈਨਾ ਅਕਾਦਮੀ ਦੇ 38ਵੇਂ ਏਕੀਕ੍ਰਿਤ ਕੈਡੇਟ ਪਾਠਕ੍ਰਮ ਦੇ ਸਾਬਕਾ ਵਿਦਿਆਰਥੀ, ਵਾਈਸ ਐਡਮਿਰਲ ਏ.ਐੱਨ. ਪ੍ਰਮੋਦ ਇਕ ਜੁਲਾਈ 1990 ਨੂੰ ਭਾਰਤੀ ਜਲ ਸੈਨਾ 'ਚ ਸ਼ਾਮਲ ਹੋਏ ਸਨ। ਫਲੈਗ ਅਫ਼ਸਰ ਸ਼੍ਰੇਣੀ 'ਏ' ਦੇ ਸੀ ਕਿੰਗ ਏਅਰ ਆਪਰੇਸ਼ਨਜ਼ ਅਫ਼ਸਰ ਅਤੇ ਇਲੈਕਟ੍ਰਾਨਿਕ ਯੁੱਧ ਮਾਹਿਰ ਹਨ।
ਉਹ ਵੇਲਿੰਗਟਨ ਸਥਿਤ ਰੱਖਿਆ ਸੇਵਾ ਸਟਾਫ ਕਾਲਜ ਅਤੇ ਗੋਆ ਸਥਿਤ ਜਲ ਸੈਨਾ ਯੁੱਧ ਕਾਲਜ ਦੇ ਜਲ ਸੈਨਾ ਉੱਚ ਕਮਾਨ ਪਾਠਕ੍ਰਮ ਦੇ ਵੀ ਸਾਬਕਾ ਵਿਦਿਆਰਥੀ ਹਨ। 36 ਸਾਲਾਂ ਤੋਂ ਵੱਧ ਲੰਬੇ ਸ਼ਾਨਦਾਰ ਕਰੀਅਰ 'ਚ ਫਲੈਗ ਅਫ਼ਸਰ ਨੇ ਜਲ ਸੈਨਾ 'ਚ ਜਹਾਜ਼ 'ਤੇ ਅਤੇ ਸਮੁੰਦਰ ਕੰਢੇ 'ਤੇ ਦੋਵਾਂ 'ਚ ਕਮਾਨ, ਸੰਚਾਲਨ, ਸਿਖਲਾਈ ਅਤੇ ਸਟਾਫ਼ ਨਾਲ ਸੰਬੰਧਤ ਕਈ ਅਹੁਦਿਆਂ 'ਤੇ ਕੰਮ ਕੀਤਾ। ਜਲ ਸੈਨਾ 'ਚ ਉਨ੍ਹਾਂ ਦੇ ਮੁੱਖ ਅਹੁਦਿਆਂ 'ਚ ਗਾਈਡੇਡ ਮਿਜ਼ਾਈਲ ਡਿਸਟ੍ਰਾਇਰ ਆਈਐੱਨਐੱਸ ਰਾਜਪੂਤ ਦੇ ਕਾਰਜਕਾਰੀ ਅਧਿਕਾਰੀ, ਐਂਟੀ-ਸਬਮਰੀਨ ਪੋਰਟਲ ਵੈਸਲ ਆਈਐੱਨਐੱਸ ਅਭੈ, ਲੈਂਡਿੰਗ ਸ਼ਿਪ ਟੈਂਕ (ਵੱਡਾ) ਆਈਐੱਨਐੱਸ ਸ਼ਾਰਦੁਲ ਅਤੇ ਗਾਈਡੇਡ ਮਿਜ਼ਾਈਲ ਫ੍ਰਿਗੇਟ ਆਈਐੱਨਐੱਸ ਸਤਪੁੜਾ ਦੀ ਕਮਾਨ ਸ਼ਾਮਲ ਹਨ। ਉਨ੍ਹਾਂ ਨੇ ਗਲਵਾਨ ਘਟਨਾ ਤੋਂ ਬਾਅਦ ਆਪ੍ਰੇਸ਼ਨ ਸਨੋ ਲੇਪਰਡ ਦੌਰਾਨ ਪੱਛਮੀ ਫਲੀਟ ਦੇ ਫਲੀਟ ਆਪ੍ਰੇਸ਼ਨ ਅਫਸਰ ਵਜੋਂ ਵੀ ਸੇਵਾ ਨਿਭਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
