ਭਾਰਤ ਅਤੇ ਮਲੇਸ਼ੀਆ ਵਿਚਾਲੇ ਅਭਿਆਸ 'ਸਮੁੰਦਰ ਲਕਸ਼ਮਣ' ਸੰਪੰਨ, ਜਲ ਸੈਨਿਕ ਸਹਿਯੋਗ ਨੂੰ ਮਿਲੀ ਹੋਰ ਮਜ਼ਬੂਤੀ
Monday, Sep 14, 2026 - 05:12 PM (IST)
ਨਵੀਂ ਦਿੱਲੀ (ਏਜੰਸੀ)- ਭਾਰਤੀ ਜਲ ਸੈਨਾ ਦੇ ਬੇੜੇ ਆਈਐੱਨਐੱਸ ਮੈਸੂਰ ਨੇ ਮਲੇਸ਼ੀਆ ਦੇ ਲੁਮੁਟ 'ਚ 9 ਤੋਂ 12 ਸਤੰਬਰ ਤੱਕ ਰਾਇਲ ਮਲੇਸ਼ੀਅਨ ਜਲ ਸੈਨਾ ਨਾਲ ਚੌਥਾ ਸੰਯੁਕਤ ਅਭਿਆਸ 'ਸਮੁੰਦਰ ਲਕਸ਼ਮਣ' 'ਚ ਹਿੱਸਾ ਲਿਆ। ਅਭਿਆਸ ਦੌਰਾਨ ਦੋਵੇਂ ਜਲ ਸੈਨਾਵਾਂ ਨੇ ਸਮੁੰਦਰ 'ਚ ਮਿਲ ਕੇ ਕੰਮ ਕਰਨ ਦੀ ਸਮਰੱਥਾ ਅਤੇ ਆਪਸੀ ਤਾਲਮੇਲ ਨੂੰ ਮਜ਼ਬੂਤ ਕੀਤਾ।
ਬੰਦਰਗਾਹ ਪੜਾਅ 'ਚ ਦੋਵੇਂ ਜਲ ਸੈਨਾਵਾਂ ਦੇ ਕਰਮਚਾਰੀਆਂ ਵਿਚਾਲੇ ਪੇਸ਼ੇਵਰ ਗੱਲਬਾਤ ਅਤੇ ਅਨੁਭਵਾਂ ਦਾ ਆਦਾਨ-ਪ੍ਰਦਾਨ ਹੋਇਆ। ਇਸ ਤੋਂ ਬਾਅਦ ਸਮੁੰਦਰੀ ਪੜਾਅ ਦੇ ਅਭਿਆਸ 'ਚ ਆਈਐੱਨਐੱਸ ਮੈਸੂਰ ਨੇ ਰਾਇਲ ਮਲੇਸ਼ੀਆਈ ਜਲ ਸੈਨਾ ਦੇ ਜਹਾਜ਼ਾਂ ਕੇਡੀ ਲੇਕਿਰ ਅਤੇ ਕੇਡੀ ਗਗਾਹ ਸਮੁਡੇਰਾ ਨਾਲ ਅਭਿਆਸ ਕੀਤਾ।
ਸਮੁੰਦਰੀ ਪੜਾਅ 'ਚ ਦੋਵੇਂ ਜਲ ਸੈਨਾਵਾਂ ਨੇ ਤਾਲਮੇਲ ਗਤੀਵਿਧੀਆਂ ਕੀਤੀਆਂ। ਇਸ ਦੇ ਨਾਲ ਮਿਲ ਕੇ ਕੰਮ ਕਰਨ ਦੀ ਸਮਰੱਥਾ ਵਧਾਉਣ, ਸੰਚਾਲਨ 'ਚ ਤਾਲਮੇਲ ਬਿਹਤਰ ਕਰਨ ਅਤੇ ਆਪਸੀ ਸਮਝ ਮਜ਼ਬੂਤ ਕਰਨ ਦਾ ਮੌਕਾ ਮਿਲਿਆ। ਅਭਿਆਸ ਦੇ ਸਫ਼ਲ ਸਮਾਪਨ ਨੂੰ ਭਾਰਤ ਅਤੇ ਮਲੇਸ਼ੀਆ ਵਿਚਾਲੇ ਜਲ ਸੈਨਿਕ ਸਹਿਯੋਗ ਦੀ ਵਧਦੀ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਨਾਲ ਦੋਵਾਂ ਜਲ ਸੈਨਾਵਾਂ ਵਿਚਾਲੇ ਪੇਸ਼ੇਵਰ ਸੰਪਰਕ ਅਤੇ ਵਿਹਾਰਕ ਸਹਿਯੋਗ ਨੂੰ ਵੀ ਉਤਸ਼ਾਹ ਮਿਲਿਆ ਹੈ। 'ਸਮੁੰਦਰ ਲਕਸ਼ਮਣ' ਅਭਿਆਸ ਨੇ ਦੋਵਾਂ ਦੇਸ਼ਾਂ ਵਿਚਾਲੇ ਵਧਦੀ ਸਮੁੰਦਰੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕੀਤਾ ਹੈ। ਇਹ ਇਸ ਸਾਲ ਜੁਲਾਈ 'ਚ ਹੋਈ 12ਵੀਂ ਭਾਰਤ-ਮਲੇਸ਼ੀਆ ਉਪ ਕਮੇਟੀ ਦੀ ਬੈਠਕ ਸਮੇਤ ਹਾਲ ਦੀਆਂ ਦੋ-ਪੱਖੀ ਕੋਸ਼ਿਸ਼ਾਂ ਨਾਲ ਬਣੀ ਗਤੀ ਨੂੰ ਅੱਗੇ ਵਧਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
