ਮਾਮੂਲੀ ਟੱਕਰ ਮਗਰੋਂ ਕਰ''ਤਾ ਮੁੰਡੇ ਦਾ ਕਤਲ ! ਪੁਲਸ ਨੇ 7 ਘੰਟਿਆਂ ਦੇ ਅੰਦਰ ਤਿੰਨਾਂ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Thursday, Sep 24, 2026 - 11:36 AM (IST)
ਨਵੀਂ ਦਿੱਲੀ- ਮੱਧ ਦਿੱਲੀ ਦੇ ਆਨੰਦ ਪਰਬਤ ਇਲਾਕੇ ਵਿਚ ਲੰਘਦੇ ਹੋਏ ਸਿਰਫ ਇਕ-ਦੂਜੇ ਨਾਲ ਟਕਰਾਉਣ ਤੋਂ ਬਾਅਦ ਹੋਈ ਬਹਿਸ ਦੌਰਾਨ ਇਕ ਨਾਬਾਲਗ ਦਾ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿਚ 7 ਘੰਟਿਆਂ ਦੇ ਅੰਦਰ 2 ਨਾਬਾਲਗਾਂ ਸਮੇਤ ਤਿੰਨੋਂ ਮੁਲਜ਼ਮਾਂ ਨੂੰ ਫੜ ਲਿਆ ਗਿਆ। ਪੁਲਸ ਅਨੁਸਾਰ, ਬਾਲਗ ਮੁਲਜ਼ਮ ਦੀ ਪਛਾਣ ਆਨੰਦ ਪਰਬਤ ਨਿਵਾਸੀ ਤੁਸ਼ਾਰ (19) ਵਜੋਂ ਹੋਈ ਹੈ, ਜਦੋਂ ਕਿ ਫੜੇ ਗਏ ਦੋ ਹੋਰ ਨਾਬਾਲਗਾਂ ਦੀ ਉਮਰ 17 ਅਤੇ 15 ਸਾਲ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ।
