ਸੈਮੀਕੰਡਟਰ ਹੱਬ ਬਣਨ ਵੱਲ ਭਾਰਤ ਦਾ ਵੱਡਾ ਕਦਮ ! 30 ਅਰਬ ਡਾਲਰ ਦੇ ਉਤਪਾਦਨ ਦਾ ਰੱਖਿਆ ਟੀਚਾ

Thursday, Sep 17, 2026 - 02:33 PM (IST)

ਸੈਮੀਕੰਡਟਰ ਹੱਬ ਬਣਨ ਵੱਲ ਭਾਰਤ ਦਾ ਵੱਡਾ ਕਦਮ ! 30 ਅਰਬ ਡਾਲਰ ਦੇ ਉਤਪਾਦਨ ਦਾ ਰੱਖਿਆ ਟੀਚਾ

ਨੈਸ਼ਨਲ ਡੈਸਕ : ਨਵੀਂ ਦਿੱਲੀ ਵਿੱਚ ਆਯੋਜਿਤ SEMICON ਇੰਡੀਆ 2026 ਕਾਨਫਰੰਸ ਦੌਰਾਨ ਭਾਰਤ ਦੇ ਸੈਮੀਕੰਡਕਟਰ ਸੈਕਟਰ ਵਿੱਚ ਵੱਡੇ ਨਿਵੇਸ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੋਬਲ ਤੇ ਅਮਰੀਕੀ ਚਿੱਪ ਨਿਰਮਾਤਾਵਾਂ ਤੋਂ ਪੂਰਾ ਸਮਰਥਨ ਮਿਲਿਆ ਹੈ। ਭਾਰਤ ਸਰਕਾਰ ਨੇ ਘਰੇਲੂ ਚਿੱਪ ਤੇ ਇਲੈਕਟ੍ਰੋਨਿਕਸ ਉਤਪਾਦਨ ਨੂੰ ਹੁਲਾਰਾ ਦੇਣ ਲਈ ਲਗਭਗ 30 ਬਿਲੀਅਨ ਡਾਲਰ (ਕਰੀਬ 1.9 ਲੱਖ ਕਰੋੜ ਰੁਪਏ ਤੋਂ ਵੱਧ ਦੇ ਕੁੱਲ ਨਿਵੇਸ਼ ਅਤੇ ਪ੍ਰੋਤਸਾਹਨ ਪੈਕੇਜ) ਦਾ ਇੱਕ ਮਹੱਤਵਾਕਾਂਖੀ ਟੀਚਾ ਰੱਖਿਆ ਹੈ। ਇਸ ਤਿੰਨ ਦਿਨਾਂ ਸਮਾਗਮ ਵਿੱਚ ਕਈ ਪ੍ਰਮੁੱਖ ਅਮਰੀਕੀ ਅਤੇ ਵਿਸ਼ਵਵਿਆਪੀ ਕੰਪਨੀਆਂ ਦੇ ਉੱਚ ਕਾਰਜਕਾਰੀ ਸ਼ਾਮਲ ਹੋਏ, ਜਿਨ੍ਹਾਂ ਵਿੱਚ ਅਪਲਾਈਡ ਮੈਟੀਰੀਅਲਜ਼, ਮਾਈਕ੍ਰੋਨ, ਏਐਮਡੀ, ਇੰਟੇਲ, ਐਨਐਕਸਪੀ, ਅਤੇ ਲੈਮ ਰਿਸਰਚ ਸ਼ਾਮਲ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਗਲੋਬਲ ਚਿੱਪ ਨਿਰਮਾਣ ਲਈ ਇੱਕ ਭਰੋਸੇਮੰਦ ਸਥਾਨ ਵਜੋਂ ਪੇਸ਼ ਕਰਦੇ ਹੋਏ ਕਿਹਾ ਕਿ ਸਰਕਾਰ ਅਨੁਕੂਲ ਨੀਤੀਆਂ ਅਤੇ ਢਾਂਚੇ ਰਾਹੀਂ ਉਦਯੋਗ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੱਕ 12 ਚਿੱਪ ਨਿਰਮਾਣ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਅਤੇ ਅਗਲੇ ਪੜਾਅ ਵਿੱਚ ਇਹ ਗਿਣਤੀ ਵਧੇਗੀ। ਉਨ੍ਹਾਂ ਕਿਹਾ ਕਿ 'ਇੰਡੀਆ ਸੈਮੀਕੰਡਕਟਰ ਮਿਸ਼ਨ 2.0' ਲਈ ਖਰਚਾ ਪਹਿਲੇ ਪੜਾਅ ਵਿੱਚ 8 ਅਰਬ ਡਾਲਰ ਤੋਂ ਵਧਾ ਕੇ 13.5 ਅਲਰ ਡਾਲਰ ਕਰ ਦਿੱਤਾ ਗਿਆ ਹੈ। ਪਹਿਲੀ ਤਿਮਾਹੀ ਦੀ ਜੀਡੀਪੀ ਵਿਕਾਸ ਦਰ ਅਤੇ ਜਾਪਾਨ ਦੀ ਰੇਟਿੰਗ ਏਜੰਸੀ ਜੇਸੀਆਰਏ ਦੁਆਰਾ ਭਾਰਤ ਦੀ ਰੇਟਿੰਗ ਦੇ ਅਪਗ੍ਰੇਡ ਦਾ ਹਵਾਲਾ ਦਿੰਦੇ ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਦੁਨੀਆ ਦਾ ਭਾਰਤ ਵਿੱਚ ਵਿਸ਼ਵਾਸ ਵੀ ਵਧ ਰਿਹਾ ਹੈ।


author

rajwinder kaur

Content Editor

Related News