ਵਿਹਿਪ ਦੀ ਧਰਮ ਸਭਾ ਤੋਂ ਪਹਿਲਾਂ ਪੁਲਸ ਛਾਉਣੀ ’ਚ ਤਬਦੀਲ ਹੋਈ ਅਯੁੱਧਿਆ

11/24/2018 12:14:23 PM

ਅਯੁੱਧਿਆ-ਅਯੁੱਧਿਆ ਵਿਚ ਸ੍ਰੀ ਰਾਮ ਮੰਦਰ ਨਿਰਮਾਣ ਦੇ ਮੱਦੇਨਜ਼ਰ ਐਤਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਧਰਮ ਸਭਾ ਕਰਵਾਈ ਜਾ ਰਹੀ ਹੈ। ਇਸ ਸਭਾ ਵਿਚ ਲੱਖਾਂ ਲੋਕਾਂ ਦੇ ਆਉਣ ਦਾ ਅਨੁਮਾਨ ਹੈ। ਓਧਰ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਅਯੁੱਧਿਆ ਪਹੁੰਚ ਰਹੇ ਹਨ। ਹਾਲਾਂਕਿ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੀ ਸਭਾ ਰੱਦ ਕਰ ਦਿੱਤੀ ਗਈ ਹੈ। ਇਹ ਸਭਾ 25 ਨਵੰਬਰ ਨੂੰ ਹੋਣ ਵਾਲੀ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਯੋਗੀ ਸਰਕਾਰ ਵਲੋਂ ਸਭਾ ਦੀ ਇਜਾਜ਼ਤ ਨਹੀਂ ਮਿਲੀ ਹੈ। ਲਿਹਾਜਾ ਊਧਵ 24 ਨਵੰਬਰ ਨੂੰ ਆਰਤੀ ਕਰਨ ਤੋਂ ਬਾਅਦ 25 ਨਵੰਬਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਅਯੁੱਧਿਆ ਤੋਂ ਨਿਕਲ ਜਾਣਗੇ। ਇਲਾਕੇ ਵਿਚ ਧਾਰਾ 144 ਲਾਗੂ ਕਰ ਕੇ ਲੋਕਾਂ ਦੇ ਜਮ੍ਹਾ ਹੋਣ ’ਤੇ ਵੀ ਰੋਕ ਲਾ ਦਿੱਤੀ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਤਣਾਅਪੂਰਨ ਸਥਿਤੀ ਵਿਚਾਲੇ ਲੋਕ ਕਿਸੇ ਅਣਹੋਣੀ ਦੇ ਖਦਸ਼ੇ ਤੋਂ ਸਹਿਮੇ ਹੋਏ ਹਨ। ਲੋਕ ਇਨ੍ਹਾਂ ਯੋਜਨਾਵਾਂ ਨੂੰ ਲੈ ਕੇ ਕਾਫੀ ਸ਼ੰਕੇ ਵਿਚ ਹਨ। ਇਥੇ ਰਹਿਣ ਵਾਲੇ ਪਰਿਵਾਰਾਂ ਨੇ ਤਣਾਅ ਅਤੇ ਹਾਲਾਤ ਵਿਗੜਨ ਦੇ ਡਰ ਨਾਲ ਰਾਸ਼ਨ ਜਮ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਅਯੁੱਧਿਆ ਨੂੰ 8 ਜ਼ੋਨਾਂ ਅਤੇ 16 ਸੈਕਟਰਾਂ ਵਿਚ ਵੰਡਿਆ ਗਿਆ ਹੈ। ਅਯੁੱਧਿਆ ਵਿਚ ਪੀ. ਐੱਸ. ਬਲ ਦੀ ਗਿਣਤੀ ਵਧਾ ਕੇ 48 ਕੰਪਨੀਆਂ ਕਰ ਦਿੱਤੀ ਗਈ ਹੈ। ਪਹਿਲਾਂ 20 ਕੰਪਨੀਆਂ ਲਾਈਆਂ ਗਈਆਂ ਸਨ।


Iqbalkaur

Content Editor

Related News