'ਵੰਦੇ ਭਾਰਤ ਮਿਸ਼ਨ' ਦੇ ਚੌਥੇ ਪੜਾਅ ਤਹਿਤ 17 ਦੇਸ਼ਾਂ ਤੋਂ 170 ਜਹਾਜ਼ਾਂ ਰਾਹੀਂ ਭਾਰਤੀਆਂ ਦੀ ਹੋਵੇਗੀ ਵਾਪਸੀ

Sunday, Jun 28, 2020 - 03:13 PM (IST)

'ਵੰਦੇ ਭਾਰਤ ਮਿਸ਼ਨ' ਦੇ ਚੌਥੇ ਪੜਾਅ ਤਹਿਤ 17 ਦੇਸ਼ਾਂ ਤੋਂ 170 ਜਹਾਜ਼ਾਂ ਰਾਹੀਂ ਭਾਰਤੀਆਂ ਦੀ ਹੋਵੇਗੀ ਵਾਪਸੀ

ਨਵੀਂ ਦਿੱਲੀ (ਭਾਸ਼ਾ) : ਏਅਰ ਇੰਡੀਆ ਵੰਦੇ ਭਾਰਤ ਮਿਸ਼ਨ ਦੇ ਚੌਥੇ ਪੜਾਅ ਤਹਿਤ 3 ਤੋਂ 15 ਜੁਲਾਈ ਤੱਕ 17 ਦੇਸ਼ਾਂ ਤੋਂ 170 ਜਹਾਜ਼ਾਂ ਦਾ ਸੰਚਾਲਨ ਕਰੇਗੀ। ਸਰਕਾਰ ਨੇ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਵਾਪਸੀ ਲਈ 6 ਮਈ ਨੂੰ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਉਂਝ ਭਾਰਤ ਵਿਚ ਕੌਮਾਂਤਰੀ ਯਾਤਰੀ ਉਡਾਣ ਸੇਵਾ ਕੋਰੋਨਾ ਵਾਇਰਸ ਕਾਰਨ 23 ਮਾਰਚ ਤੋਂ ਮੁਅੱਤਲ ਹੈ।

ਨਿਊਜ਼ ਏਜੰਸੀ ਪੀ.ਟੀ.ਆਈ. ਨੂੰ ਪ੍ਰਾਪਤ ਹੋਏ ਏਅਰ ਇੰਡੀਆ ਦੇ ਇਕ ਦਸਤਾਵੇਜ਼ ਅਨੁਸਾਰ ਮਿਸ਼ਨ ਦੇ ਚੌਥੇ ਪੜਾਅ ਵਿਚ ਉਹ ਭਾਰਤ ਤੋਂ ਕੈਨੇਡਾ, ਅਮਰੀਕਾ,  ਬ੍ਰਿਟੇਨ, ਕੀਨੀਆ, ਸ਼੍ਰੀਲੰਕਾ, ਫਿਲੀਪੀਨ, ਕਿਰਗਿਸਤਾਨ, ਸਾਊਦੀ ਅਰਬ, ਬੰਗਲਾਦੇਸ਼, ਥਾਈਲੈਂਡ, ਦੱਖਣੀ ਅਫਰੀਕਾ, ਰੂਸ, ਆਸਟਰੇਲੀਆ, ਮਿਆਮਾਂ, ਜਾਪਾਨ, ਯੂਕਰੇਨ ਅਤੇ ਵਿਅਤਨਾਮ ਨੂੰ ਜੋੜਨ ਵਾਲੀਆਂ 170 ਉਡਾਣਾਂ ਦਾ ਸੰਚਾਲਨ ਕਰੇਗੀ। ਇਹ ਉਡਾਣਾਂ 3 ਜੁਲਾਈ ਤੋਂ 15 ਜੁਲਾਈ ਦਰਮਿਆਨ ਉਡਾਣ ਭਰਨਗੀਆਂ। ਦਸਤਾਵੇਜ਼  ਅਨੁਸਾਰ 38 ਉਡਾਣਾਂ ਭਾਰਤ-ਬ੍ਰਿਟੇਨ ਮਾਰਗ 'ਤੇ ਅਤੇ 32 ਉਡਾਣਾਂ ਭਾਰਤ-ਅਮਰੀਕਾ ਮਾਰਗ 'ਤੇ ਉਡਾਣ ਭਰਨਗੀਆਂ। ਇਸ ਵਿਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਦੀਆਂ 26 ਉਡਾਣਾਂ ਭਾਰਤ ਅਤੇ ਸਊਦੀ ਅਰਬ ਦਰਮਿਆਨ ਚੱਲਣਗੀਆਂ। ਪਿਛਲੀ 10 ਜੂਨ ਤੋਂ ਸ਼ੁਰੂ ਹੋ ਕੇ 4 ਜੁਲਾਈ ਤੱਕ ਚਲਣ ਵਾਲੇ ਮਿਸ਼ਨ ਦੇ ਤੀਜੇ ਪੜਾਅ ਵਿਚ ਏਅਰ ਇੰਡੀਆ 495 ਚਾਰਟਰਡ ਉਡਾਣਾਂ ਦਾ ਸੰਚਾਲਨ ਕਰੇਗੀ।


author

cherry

Content Editor

Related News