ਵੰਦੇ ਭਾਰਤ ਐਕਸਪ੍ਰੈਸ ਟਰੇਨ ’ਚ ਯਾਤਰੀ ਦੇ ਖਾਣੇ ’ਚ ਮਿਲਿਆ ਮਰਿਆ ਹੋਇਆ ਕਾਕਰੋਚ
Tuesday, Feb 06, 2024 - 08:20 PM (IST)
ਨਵੀਂ ਦਿੱਲੀ, (ਇੰਟ.)- ਵੰਦੇ ਭਾਰਤ ਐਕਸਪ੍ਰੈਸ ਟਰੇਨ ਵਿਚ ਪਰੋਸੇ ਜਾਣ ਵਾਲੇ ਖਾਣੇ ਵਿਚ ਕਾਕਰੋਚ ਮਿਲਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹੋਏ ਯਾਤਰੀ ਨੇ ਦੱਸਿਆ ਕਿ ਉਹ ਰਾਣੀ ਕਮਲਾਪਤੀ ਤੋਂ ਜਬਲਪੁਰ ਜੰਕਸ਼ਨ ਜਾ ਰਿਹਾ ਸੀ। ਉਹ ਉਦੋਂ ਹੈਰਾਨ ਰਹਿ ਗਿਆ ਜਦੋਂ ਉਸ ਨੂੰ ਰੇਲਵੇ ਵੱਲੋਂ ਦਿੱਤੇ ਗਏ ਖਾਣੇ ਵਿਚ ਇਕ ਮਰਿਆ ਹੋਇਆ ਕਾਕਰੋਚ ਮਿਲਿਆ।
ਇਹ ਵੀ ਪੜ੍ਹੋ- Deepfake ਦਾ ਸ਼ਿਕਾਰ ਹੋਈ ਮਲਟੀਨੈਸ਼ਨਲ ਕੰਪਨੀ, ਲੱਗਾ 207 ਕਰੋੜ ਦਾ ਚੂਨਾ, ਜਾਣੋ ਪੂਰਾ ਮਾਮਲਾ
ਡਾ. ਸ਼ੁਭੇਂਦੂ ਕੇਸ਼ਰੀ ਨਾਂ ਦੇ ਇਕ ਯਾਤਰੀ ਨੇ ਵੰਦੇ ਭਾਰਤ ਐਕਸਪ੍ਰੈਸ ਵਿਚ ਮਿਲੀ ਮਾਸਾਹਾਰੀ ਥਾਲੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿਚ ਇਕ ਮਰਿਆ ਹੋਇਆ ਕਾਕਰੋਚ ਭੋਜਨ ਵਿਚ ਨਜ਼ਰ ਆ ਰਿਹਾ ਹੈ। ਡਾ. ਕੇਸ਼ਰੀ ਨੇ ਜਬਲਪੁਰ ਸਟੇਸ਼ਨ ’ਤੇ ਦਰਜ ਸ਼ਿਕਾਇਤ ਦੀ ਤਸਵੀਰ ਵੀ ਸਾਂਝੀ ਕੀਤੀ, ਜਿਸ ’ਚ ਖਾਣੇ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਕੀਤੇ ਗਏ। ਜਦੋਂ ਕਿ ਆਈ. ਆਰ. ਸੀ. ਟੀ. ਸੀ. ਨੇ ਘਟਨਾ ਦਾ ਤੁਰੰਤ ਪ੍ਰਤੀਕਿਰਿਆ ਦਿੱਤਾ। ਅਧਿਕਾਰੀਆਂ ਨੇ ਯਾਤਰੀ ਦੇ ਮਾੜੇ ਤਜਰਬੇ ਲਈ ਮੁਆਫੀ ਮੰਗਦਿਆਂ ਕਿਹਾ ਕਿ ਖਾਣਾ ਤਿਆਰ ਕਰਨ ਵਾਲੀ ਕੰਟਰੈਕਟ ਕੰਪਨੀ ’ਤੇ ਭਾਰੀ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ- WhatsApp 'ਚ ਆ ਰਿਹਾ ਇਕ ਹੋਰ ਨਵਾਂ ਸਕਿਓਰਿਟੀ ਫੀਚਰ, ਡੈਸਕਟਾਪ ਵਰਜ਼ਨ ਨੂੰ ਵੀ ਕਰ ਸਕੋਗੇ ਲਾਕ