ਹਰੀ ਝੰਡੀ ਦਿਖਾਏ ਜਾਣ ਤੋਂ ਬਾਅਦ ''ਵੰਦੇ ਭਾਰਤ ਐਕਸਪ੍ਰੈੱਸ'' ਟਰੇਨ ਰੁਕੀ

Saturday, Feb 16, 2019 - 10:35 AM (IST)

ਹਰੀ ਝੰਡੀ ਦਿਖਾਏ ਜਾਣ ਤੋਂ ਬਾਅਦ ''ਵੰਦੇ ਭਾਰਤ ਐਕਸਪ੍ਰੈੱਸ'' ਟਰੇਨ ਰੁਕੀ

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਰੀ ਝੰਡੀ ਦਿਖਾਏ ਜਾਣ ਦੇ ਇਕ ਦਿਨ ਬਾਅਦ ਭਾਰਤ ਦੀ ਪਹਿਲੀ ਸੈਮੀ-ਹਾਈ ਸਪੀਡ ਟਰੇਨ 'ਵੰਦੇ ਭਾਰਤ ਐਕਸਪ੍ਰੈੱਸ' 'ਚ ਸ਼ਨੀਵਾਰ ਤੜਕੇ ਕੁਝ ਪਰੇਸ਼ਾਨੀ ਆ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹੀਆ ਦੇ ਫਿਸਲਣ ਦਾ ਮਾਮਲਾ ਹੈ, ਜਿਸ ਨੂੰ ਇੰਜੀਨੀਅਰ ਠੀਕ ਕਰ ਰਹੇ ਹਨ। ਟਰੇਨ 17 ਫਰਵਰੀ ਨੂੰ ਪਹਿਲੇ ਵਪਾਰਕ ਫੇਰੀ ਲਈ ਤਿਆਰ ਹੋਣ ਲਈ ਵਾਰਾਨਸੀ ਤੋਂ ਪਰਤ ਰਹੀ ਸੀ। 

ਉੱਤਰੀ ਰੇਲਵੇ ਦੇ ਸੀ. ਪੀ. ਆਰ. ਓ. ਦੀਪਕ ਕੁਮਾਰ ਨੇ ਕਿਹਾ, ''ਇਹ ਪਸ਼ੂ ਸਾਹਮਣੇ ਆਉਣ ਦਾ ਮਾਮਲਾ ਹੈ, ਜਿਸ ਦੀ ਵਜ੍ਹਾ ਕਰਕੇ ਪਹੀਏ ਫਿਸਲਣ ਦੀ ਮੁਸ਼ਕਲ ਆਈ। ਇੰਜੀਨੀਅਰ ਇਸ ਨੂੰ ਠੀਕ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੈਰੀਅਰ ਹਟਾਉਣ ਤੋਂ ਬਾਅਦ ਟਰੇਨ ਨੇ ਸਵੇਰੇ ਕਰੀਬ ਸਵਾ 8 ਵਜੇ ਫਿਰ ਤੋਂ ਦਿੱਲੀ ਦੀ ਯਾਤਰਾ ਸ਼ੁਰੂ ਕੀਤੀ। ਇੱਥੇ ਦੱਸ ਦੇਈਏ ਕਿ ਰੇਲ ਮੰਤਰੀ ਪਿਊਸ਼ ਗੋਇਲ ਨੇ ਹਾਲ ਹੀ 'ਚ ਹੀ ਟਰੇਨ-18 ਨੂੰ 'ਵੰਦੇ ਭਾਰਤ ਐਕਸਪ੍ਰੈੱਸ' ਦਾ ਨਾਂ ਦਿੱਤਾ ਸੀ। ਪੀ. ਐੱਮ. ਨੇ ਇਸ ਟਰੇਨ ਨੂੰ ਕੱਲ ਹਰੀ ਝੰਡੀ ਦਿਖਾਈ ਸੀ।


author

Tanu

Content Editor

Related News