ਵੈਨ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 4 ਔਰਤਾਂ ਦੀ ਮੌ.ਤ

Tuesday, Nov 26, 2024 - 12:01 PM (IST)

ਵੈਨ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 4 ਔਰਤਾਂ ਦੀ ਮੌ.ਤ

ਨੈਸ਼ਨਲ ਡੈਸਕ- ਇਕ ਪਿਕਅੱਪ ਵੈਨ ਅਤੇ ਟਰੱਕ ਦੀ ਆਪਸ 'ਚ ਟੱਕਰ ਹੋਣ ਨਾਲ ਚਾਰ ਔਰਤਾਂ ਦੀ ਮੌਤ ਹੋ ਗਈ ਅਤੇ 16 ਹੋਰ ਯਾਤਰੀ ਜ਼ਖ਼ਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਗੁਜਰਾਤ ਦੇ ਸੁਰੇਂਦਰਨਗ ਜ਼ਿਲ੍ਹੇ 'ਚ ਵਾਪਰਿਆ। ਸਥਾਨਕ ਥਾਣੇ ਦੇ ਪੁਲਸ ਇੰਸਪੈਕਟਰ ਆਈ.ਬੀ. ਵਾਲਵੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਕਰੀਬ 10.30 ਵਜੇ ਚੋਟਿਲਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਵੈਨ 'ਚ 20 ਯਾਤਰੀ ਸਵਾਰ ਸਨ। ਟੱਕਰ ਤੋਂ ਬਾਅਦ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਯਾਤਰੀਆਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ।

ਅਧਿਕਾਰੀ ਨੇ ਦੱਸਿਆ ਕਿ ਵੈਨ ਜ਼ਿਲ੍ਹੇ ਦੇ ਲਿੰਬਡੀ ਤਾਲੁਕਾ ਦੇ ਸ਼ਿਆਨੀ ਪਿੰਡ ਤੋਂ ਸੋਮਨਾਥ ਜਾ ਰਹੀ ਸੀ ਅਤੇ ਉਲਟ ਦਿਸ਼ਾ ਤੋਂ ਆ ਰਿਹਾ ਟਰੱਕ ਸੜਕ ਦੇ ਕਿਨਾਰੇ ਇਕ ਹੋਟਲ ਕੋਲ ਰੁਕਣ ਲਈ ਸੱਜੇ ਪਾਸੇ ਮੜ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਆਪਸ 'ਚ ਟੱਕਰ ਹੋ ਗਈ। ਮ੍ਰਿਤਕਾਂ ਦੀ ਪਛਾਣ ਮਗਜੀਬੇਨ ਰੇਥਾਰੀਆ (72), ਗਲਾਲਬੇਨ ਰੇਥਾਰੀਆ (60), ਮੰਜੂਬੇਨ ਰੇਥਾਰੀਆ (65) ਅਤੇ ਗੌਰੀਬੇਨ ਰੇਥਾਰੀਆ (68) ਵਜੋਂ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News