Valentine''s Week ਦੌਰਾਨ ਸਨਸਨੀਖੇਜ਼ ਵਾਰਦਾਤ ! ਪਹਿਲਾਂ ਘੁੱਟਿਆ ਗਲ਼ਾ, ਫ਼ਿਰ ਗਟਰ ''ਚ ਸੁੱਟ''ਤੀ ਲਾਸ਼

Saturday, Feb 14, 2026 - 11:32 AM (IST)

Valentine''s Week ਦੌਰਾਨ ਸਨਸਨੀਖੇਜ਼ ਵਾਰਦਾਤ ! ਪਹਿਲਾਂ ਘੁੱਟਿਆ ਗਲ਼ਾ, ਫ਼ਿਰ ਗਟਰ ''ਚ ਸੁੱਟ''ਤੀ ਲਾਸ਼

ਨੈਸ਼ਨਲ ਡੈਸਕ- ਇਕ ਪਾਸੇ ਅੱਜ ਦੁਨੀਆ ਭਰ 'ਚ ਪਿਆਰ ਦਾ ਤਿਉਹਾਰ ਵੈਲੇਨਟਾਈਨ ਡੇ ਮਨਾਇਆ ਜਾ ਰਿਹਾ ਹੈ, ਉੱਥੇ ਹੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 33 ਸਾਲਾ ਔਰਤ ਦਾ ਉਸ ਦੇ ਪ੍ਰੇਮੀ ਨੇ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਹੀ ਨਹੀਂ, ਕਤਲ ਤੋਂ ਬਾਅਦ ਪਛਾਣ ਲੁਕਾਉਣ ਲਈ ਕਾਤਲ ਨੇ ਔਰਤ ਦੀ ਲਾਸ਼ ਨੂੰ ਲੋਹੇ ਦੇ ਇੱਕ ਵੱਡੇ ਟਰੰਕ ਵਿੱਚ ਬੰਦ ਕਰ ਕੇ ਘਰ ਦੇ ਸੈਪਟਿਕ ਟੈਂਕ (ਗਟਰ) ਵਿੱਚ ਸੁੱਟ ਦਿੱਤਾ। ਪੁਲਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸਮੇਤ ਉਸ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮ੍ਰਿਤਕ ਔਰਤ ਦੀ ਪਛਾਣ 33 ਸਾਲਾ ਮਿਸਬਾ ਵਜੋਂ ਹੋਈ ਹੈ, ਜੋ ਮਹਾਰਾਸ਼ਟਰ ਦੇ ਗੋਂਦੀਆ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਮਿਸਬਾ ਅਤੇ ਕਾਤਲ ਸਮੀਰ ਦੀ ਇੱਕ ਆਨਲਾਈਨ ਡੇਟਿੰਗ ਐਪ ਰਾਹੀਂ ਮਿਲੇ ਸਨ। ਇਸ ਦੌਰਾਨ ਦੋਹਾਂ ਵਿਚਾਲੇ ਨਜ਼ਦੀਕੀਆਂ ਵਧ ਗਈਆਂ ਤੇ ਅਕਤੂਬਰ 2025 ਤੋਂ ਮਿਸਬਾ ਭੋਪਾਲ ਵਿੱਚ ਸਮੀਰ ਦੇ ਘਰ ਰਹਿਣ ਲੱਗ ਪਈ। ਸਮੀਰ ਪਹਿਲਾਂ ਹੀ ਵਿਆਹਿਆ ਹੋਇਆ ਸੀ। ਜਦੋਂ ਮਿਸਬਾ ਉਸ ਦੇ ਘਰ ਰਹਿਣ ਆਈ ਤਾਂ ਸਮੀਰ ਦੀ ਪਤਨੀ ਨੇ ਇਸ ਦਾ ਵਿਰੋਧ ਕੀਤਾ ਅਤੇ ਗੁੱਸੇ ਵਿੱਚ ਆ ਕੇ ਆਪਣੇ ਪੇਕੇ ਜਬਲਪੁਰ ਚਲੀ ਗਈ।

ਇਹ ਵੀ ਪੜ੍ਹੋ- ਵਿਦੇਸ਼ੀ ਧਰਤੀ ਨੇ ਨਿਗਲ਼ ਲਿਆ ਇਕ ਹੋਰ ਮਾਂ ਦਾ ਪੁੱਤ ! ਦਿਨ-ਦਿਹਾੜੇ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਪੁਲਸ ਅਨੁਸਾਰ, ਮਿਸਬਾ ਲਗਾਤਾਰ ਸਮੀਰ 'ਤੇ ਵਿਆਹ ਕਰਨ ਦਾ ਦਬਾਅ ਬਣਾ ਰਹੀ ਸੀ, ਜਦਕਿ ਸਮੀਰ ਰਿਸ਼ਤਾ ਖ਼ਤਮ ਕਰਨਾ ਚਾਹੁੰਦਾ ਸੀ। 7 ਅਤੇ 8 ਫਰਵਰੀ ਦੀ ਦਰਮਿਆਨੀ ਰਾਤ ਨੂੰ ਦੋਵਾਂ ਵਿਚਕਾਰ ਇਸ ਗੱਲ ਨੂੰ ਲੈ ਕੇ ਜ਼ਬਰਦਸਤ ਝਗੜਾ ਹੋਇਆ, ਜਿਸ ਤੋਂ ਬਾਅਦ ਸਮੀਰ ਨੇ ਗੁੱਸੇ ਵਿੱਚ ਮਿਸਬਾ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਕਤਲ ਤੋਂ ਬਾਅਦ ਸਮੀਰ ਨੇ ਆਪਣੀ ਮਾਂ (ਸ਼ਹਿਨਾਜ਼), ਭੈਣ (ਸਾਇਮਾ) ਅਤੇ ਭਰਾ (ਸਾਹਿਲ) ਨੂੰ ਸਾਰੀ ਗੱਲ ਦੱਸ ਦਿੱਤੀ, ਜਿਸ ਮਗਰੋਂ ਪੂਰੇ ਪਰਿਵਾਰ ਨੇ ਸਬੂਤ ਮਿਟਾਉਣ ਲਈ ਲਾਸ਼ ਨੂੰ ਟਰੰਕ ਵਿੱਚ ਪਾਇਆ ਅਤੇ ਰਾਤ ਦੇ ਹਨੇਰੇ ਵਿੱਚ ਉਸ ਨੂੰ ਕਮਲ ਨਗਰ ਇਲਾਕੇ ਵਿੱਚ ਸਥਿਤ ਇੱਕ ਸੈਪਟਿਕ ਟੈਂਕ ਵਿੱਚ ਸੁੱਟ ਦਿੱਤਾ।

ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਜਦੋਂ ਸੈਪਟਿਕ ਟੈਂਕ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ ਲੋਹੇ ਦਾ ਟਰੰਕ ਬਰਾਮਦ ਹੋਇਆ, ਜਿਸ ਵਿੱਚੋਂ ਮਿਸਬਾ ਦੀ ਲਾਸ਼ ਮਿਲੀ। ਟੈਕਨੀਕਲ ਸਬੂਤਾਂ ਅਤੇ ਮੁਖਬਰਾਂ ਦੀ ਮਦਦ ਨਾਲ ਪੁਲਸ ਨੇ 24 ਘੰਟਿਆਂ ਦੇ ਅੰਦਰ ਸਮੀਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਬੋਚ ਲਿਆ ਹੈ ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਖ਼ੁਦਕੁਸ਼ੀ ਨਹੀਂ, ਐਪਸਟਾਈਨ ਦਾ ਜੇਲ੍ਹ 'ਚ ਕੀਤਾ ਗਿਆ ਕਤਲ ! ਡਾਕਟਰ ਦੇ ਦਾਅਵੇ ਨੇ ਮਚਾਈ ਸਨਸਨੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News