IPL ਮੈਚ ''ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ''ਤੀ ਵੱਡੀ ਗਲਤੀ! ਬੱਲੇਬਾਜ਼ ਵੀ ਰਹਿ ਗਿਆ ਹੈਰਾਨ
Friday, Apr 03, 2026 - 11:04 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਚੇਨਈ ਸੁਪਰ ਕਿੰਗਜ਼ (CSK) ਅਤੇ ਪੰਜਾਬ ਕਿੰਗਜ਼ (PBKS) ਵਿਚਾਲੇ ਖੇਡੇ ਗਏ ਮੁਕਾਬਲੇ ਦੌਰਾਨ ਇੱਕ ਅਜੀਬੋ-ਗਰੀਬ ਵਾਕਿਆ ਦੇਖਣ ਨੂੰ ਮਿਲਿਆ, ਜਿਸ ਨੇ ਖਿਡਾਰੀਆਂ, ਦਰਸ਼ਕਾਂ ਅਤੇ ਕੁਮੈਂਟੇਟਰਾਂ ਨੂੰ ਹੈਰਾਨ ਕਰ ਦਿੱਤਾ। ਐਮ.ਏ. ਚਿਦੰਬਰਮ ਸਟੇਡੀਅਮ (ਚੇਪੌਕ) ਵਿੱਚ ਹੋਏ ਇਸ ਮੈਚ ਦੌਰਾਨ ਬੱਲੇ ਦੇ ਟੈਸਟ ਨੂੰ ਲੈ ਕੇ ਅੰਪਾਇਰ ਕੋਲੋਂ ਇੱਕ ਵੱਡੀ ਗਲਤੀ ਹੋ ਗਈ, ਜਿਸ ਕਾਰਨ ਕੁਝ ਦੇਰ ਲਈ ਖੇਡ ਨੂੰ ਰੋਕਣਾ ਪਿਆ।
ਜਦੋਂ ਚੇਨਈ ਦੇ ਨੌਜਵਾਨ ਬੱਲੇਬਾਜ਼ ਆਯੂਸ਼ ਮਹਾਤਰੇ ਨੰਬਰ-3 'ਤੇ ਬੱਲੇਬਾਜ਼ੀ ਕਰਨ ਆਏ, ਤਾਂ ਨਿਯਮਾਂ ਅਨੁਸਾਰ ਉਨ੍ਹਾਂ ਦੇ ਬੱਲੇ ਦੀ ਮੋਟਾਈ ਦੀ ਜਾਂਚ ਕੀਤੀ ਗਈ। ਇਸ ਦੌਰਾਨ ਅੰਪਾਇਰ ਨੇ ਬੱਲੇ ਦੀ ਜਾਂਚ ਕਰਨ ਵਾਲਾ ਗੇਜ ਉਲਟਾ ਫੜ ਲਿਆ, ਜਿਸ ਕਾਰਨ ਮਹਾਤਰੇ ਦਾ ਪਹਿਲਾ ਬੱਲਾ ਟੈਸਟ ਵਿੱਚ ਫੇਲ੍ਹ ਹੋ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਦੂਜਾ ਬੱਲਾ ਵੀ ਇਸੇ ਗਲਤੀ ਕਾਰਨ ਫੇਲ੍ਹ ਪਾਇਆ ਗਿਆ। ਹਾਲਾਂਕਿ, ਕੁਝ ਸਕਿੰਟਾਂ ਬਾਅਦ ਜਦੋਂ ਅੰਪਾਇਰ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਅਤੇ ਉਸ ਨੇ ਗੇਜ ਨੂੰ ਸਹੀ ਤਰੀਕੇ ਨਾਲ ਫੜਿਆ, ਤਾਂ ਪਹਿਲਾ ਬੱਲਾ ਆਸਾਨੀ ਨਾਲ ਪਾਸ ਹੋ ਗਿਆ ਅਤੇ ਮੈਚ ਮੁੜ ਸ਼ੁਰੂ ਹੋ ਸਕਿਆ।
Oh my god, the umpire is checking the bat with gauge and Bat is not passing through the gauge😳 And Again is not passing through the gauge.
— Jack (@j4jack1511) April 3, 2026
Ayush Mhatre become Culprit.
But when the umpire rechecked the gauge upside down, it passed so he was checking wrong First🤣🤣 #CSKvsPBKS pic.twitter.com/juYRRd6FK0
ਇਸ ਘਟਨਾ ਨੂੰ ਦੇਖ ਕੇ ਕੁਮੈਂਟਰੀ ਕਰ ਰਹੇ ਇਆਨ ਬਿਸ਼ਪ ਨੇ ਤੁਰੰਤ ਕਿਹਾ ਕਿ 'ਗੇਜ ਉਲਟਾ ਲਗਾਇਆ ਗਿਆ ਸੀ', ਜਦਕਿ ਸਾਬਕਾ ਆਸਟ੍ਰੇਲੀਆਈ ਕਪਤਾਨ ਮਾਈਕਲ ਕਲਾਰਕ ਨੇ ਵੀ ਇਸ 'ਤੇ ਡੂੰਘੀ ਹੈਰਾਨੀ ਜਤਾਈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਇਸ ਨੂੰ 'ਕਾਮੇਡੀ ਆਫ ਐਰਰਸ' ਦੱਸਦਿਆਂ ਅੰਪਾਇਰ ਦਾ ਕਾਫੀ ਮਜ਼ਾਕ ਉਡਾਇਆ। ਜ਼ਿਕਰਯੋਗ ਹੈ ਕਿ ਇਸ ਸੀਜ਼ਨ ਵਿੱਚ ਰਾਹੁਲ ਤੇਵਤੀਆ, ਸੁਨੀਲ ਨਰੇਨ ਅਤੇ ਆਂਦਰੇ ਰਸੇਲ ਵਰਗੇ ਖਿਡਾਰੀ ਵੀ ਬੱਲੇ ਦੇ ਟੈਸਟ ਵਿੱਚ ਫੇਲ੍ਹ ਹੋ ਚੁੱਕੇ ਹਨ।
ਇਸ ਪੂਰੇ ਘਟਨਾਕ੍ਰਮ ਦੇ ਵਿਚਕਾਰ ਆਯੂਸ਼ ਮਹਾਤਰੇ ਨੇ ਮੈਦਾਨ 'ਤੇ ਆਪਣੇ ਬੱਲੇ ਨਾਲ ਕਮਾਲ ਕਰ ਦਿੱਤਾ। ਕਪਤਾਨ ਸੰਜੂ ਸੈਮਸਨ ਦੇ ਸਿਰਫ਼ 7 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਮਹਾਤਰੇ ਨੇ ਪਾਰੀ ਨੂੰ ਸੰਭਾਲਿਆ। ਉਨ੍ਹਾਂ ਨੇ ਮਹਿਜ਼ 43 ਗੇਂਦਾਂ ਵਿੱਚ 73 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 6 ਚੌਕੇ ਅਤੇ 5 ਆਸਮਾਨੀ ਛੱਕੇ ਸ਼ਾਮਲ ਸਨ। ਚੇਪੌਕ ਵਿੱਚ ਹੋਇਆ ਇਹ ਵਾਕਿਆ IPL 2026 ਦੇ ਸਭ ਤੋਂ ਯਾਦਗਾਰ ਅਤੇ ਮਜ਼ੇਦਾਰ ਪਲਾਂ ਵਿੱਚੋਂ ਇੱਕ ਬਣ ਗਿਆ ਹੈ।
