''''ਅਮਰੀਕਾ ਨਾਲ ਖੇਡਾਂ ਨਾ ਖੇਡੇ ਇਰਾਨ..!'''' JD Vance ਨੇ ਗੱਲਬਾਤ ਤੋਂ ਪਹਿਲਾਂ ਦੇ''ਤੀ Warning
Saturday, Apr 11, 2026 - 10:28 AM (IST)
ਇੰਟਰਨੈਸ਼ਨਲ ਡੈਸਕ- ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਸ਼ੁਰੂ ਹੋਣ ਵਾਲੀ ਇਤਿਹਾਸਕ ਸ਼ਾਂਤੀ ਗੱਲਬਾਤ ਤੋਂ ਕੁਝ ਘੰਟੇ ਪਹਿਲਾਂ, ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇਰਾਨ ਨੂੰ ਬੇਹੱਦ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਹੈ। ਵੈਂਸ ਨੇ ਸਾਫ਼ ਕਰ ਦਿੱਤਾ ਹੈ ਕਿ ਅਮਰੀਕਾ ਕਿਸੇ ਵੀ ਤਰ੍ਹਾਂ ਦੀ 'ਡਬਲ ਗੇਮ' ਬਰਦਾਸ਼ਤ ਨਹੀਂ ਕਰੇਗਾ।
ਵੈਂਸ ਨੇ ਇੱਕ ਸਖ਼ਤ ਸੰਦੇਸ਼ ਜਾਰੀ ਕਰਦਿਆਂ ਕਿਹਾ, "ਅਸੀਂ ਇੱਥੇ ਸ਼ਾਂਤੀ ਦੀ ਗੱਲ ਕਰਨ ਆਏ ਹਾਂ, ਪਰ ਇਰਾਨ ਨੂੰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਕਮਜ਼ੋਰ ਹਾਂ। ਅਮਰੀਕਾ ਨਾਲ ਖੇਡਾਂ ਖੇਡਣ ਦੀ ਕੋਸ਼ਿਸ਼ ਨਾ ਕਰੋ। ਜੇਕਰ ਜੰਗਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਹੋਈ, ਤਾਂ ਇਸ ਦੇ ਨਤੀਜੇ ਭਿਆਨਕ ਹੋਣਗੇ।" ਉਪ-ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਇਜ਼ਰਾਈਲ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਰਾਨ ਨੂੰ ਆਪਣੇ ਹਮਾਇਤੀ ਅੱਤਵਾਦੀ ਸਮੂਹਾਂ ਨੂੰ ਲਗਾਮ ਪਾਉਣੀ ਪਵੇਗੀ, ਨਹੀਂ ਤਾਂ ਇਹ ਗੱਲਬਾਤ ਸਫਲ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ- ਡੈੱਡਲਾਈਨ ਮਗਰੋਂ ਆਖ਼ਿਰ ਰਾਤੋ-ਰਾਤ ਕਿਵੇਂ ਹੋ ਗਿਆ Ceasefire ? ਇਨ੍ਹਾਂ ਸ਼ਰਤਾਂ ਨੇ ਰੋਕੀ 'World War-III'
ਵੈਂਸ ਨੇ ਦੁਹਰਾਇਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ "ਅਮਰੀਕਾ ਫਸਟ" ਨੀਤੀ ਤਹਿਤ ਅਸੀਂ ਆਪਣੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹਾਂ। ਅਸੀਂ ਸਥਾਈ ਸ਼ਾਂਤੀ ਚਾਹੁੰਦੇ ਹਾਂ, ਪਰ ਸਿਰਫ਼ ਅਮਰੀਕਾ ਦੀਆਂ ਸ਼ਰਤਾਂ 'ਤੇ। ਉਪ-ਰਾਸ਼ਟਰਪਤੀ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਇਰਾਨੀ ਵਫ਼ਦ ਨੇ ਪਹਿਲਾਂ ਹੀ ਲਿਬਨਾਨ ਵਿੱਚ ਜੰਗਬੰਦੀ ਅਤੇ ਆਪਣੇ ਰੋਕੇ ਹੋਏ ਫੰਡ ਛੱਡਣ ਦੀਆਂ ਸ਼ਰਤਾਂ ਰੱਖੀਆਂ ਹਨ। ਵੈਂਸ ਦੇ ਇਸ ਹਮਲਾਵਰ ਰੁਖ਼ ਨੇ ਇਸਲਾਮਾਬਾਦ ਵਿੱਚ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਮਾਹੌਲ ਹੋਰ ਵੀ ਤਣਾਅਪੂਰਨ ਕਰ ਦਿੱਤਾ ਹੈ।
ਕੂਟਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਜੇ.ਡੀ. ਵੈਂਸ ਦੀ ਇਸ ਚਿਤਾਵਨੀ ਤੋਂ ਬਾਅਦ ਇਰਾਨੀ ਵਫ਼ਦ ਦਾ ਰੁਖ਼ ਹੋਰ ਸਖ਼ਤ ਹੋ ਸਕਦਾ ਹੈ। ਜਿੱਥੇ ਪਾਕਿਸਤਾਨ ਦੋਵਾਂ ਦੇਸ਼ਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਅਮਰੀਕਾ ਵੱਲੋਂ ਦਿੱਤੀ ਗਈ ਇਹ 'ਵਾਰਨਿੰਗ' ਦਰਸਾਉਂਦੀ ਹੈ ਕਿ ਗੱਲਬਾਤ ਦੀ ਰਾਹ ਬਹੁਤ ਮੁਸ਼ਕਲ ਹੈ।
ਇਹ ਵੀ ਪੜ੍ਹੋ- ਹੁਣ ਨਹੀਂ ਚੱਲੇਗਾ 'ਡਾਲਰ' ! ਹੋਰਮੁਜ਼ ਪਾਰ ਕਰਨਾ ਤਾਂ ਦੇਣੀ ਪਵੇਗੀ ਇਹ ਕਰੰਸੀ, ਇਰਾਨ ਨੇ ਖਿੱਚੀ ਤਿਆਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
