ਅਗਲੇ ਹਫ਼ਤੇ IPO ਮਾਰਕੀਟ ਰਹੇਗੀ ਸੁਸਤ, ਖੁੱਲ੍ਹਣਗੇ ਸਿਰਫ਼ 2 ਨਵੇਂ ਇਸ਼ੂ ; ਨਿਵੇਸ਼ ਕਰਨ ਤੋਂ ਪਹਿਲਾਂ ਜਾਣੋ ਡਿਟੇਲ
Saturday, Apr 04, 2026 - 03:00 PM (IST)
ਬਿਜ਼ਨੈੱਸ ਡੈਸਕ : 6 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਹਫ਼ਤੇ ਦੌਰਾਨ ਪ੍ਰਾਇਮਰੀ ਮਾਰਕੀਟ ਵਿੱਚ ਜ਼ਿਆਦਾ ਹਲਚਲ ਦੇਖਣ ਨੂੰ ਨਹੀਂ ਮਿਲੇਗੀ। ਸਰੋਤਾਂ ਅਨੁਸਾਰ, ਇਸ ਦੌਰਾਨ ਸਿਰਫ਼ ਦੋ ਨਵੇਂ IPO ਨਿਵੇਸ਼ ਲਈ ਖੁੱਲ੍ਹਣਗੇ, ਜਿਨ੍ਹਾਂ ਵਿੱਚੋਂ ਇੱਕ ਮੇਨਬੋਰਡ ਅਤੇ ਇੱਕ SME ਸੈਗਮੈਂਟ ਨਾਲ ਸਬੰਧਤ ਹੈ। ਇਸ ਤੋਂ ਇਲਾਵਾ, ਇੱਕ ਪਹਿਲਾਂ ਤੋਂ ਖੁੱਲ੍ਹਿਆ ਹੋਇਆ IPO ਵੀ ਨਿਵੇਸ਼ਕਾਂ ਲਈ ਉਪਲਬਧ ਰਹੇਗਾ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਇਹ 2 ਨਵੇਂ IPO ਖੁੱਲ੍ਹਣਗੇ:
- Safety Controls & Devices: ਇਹ ₹48 ਕਰੋੜ ਦਾ IPO 6 ਅਪ੍ਰੈਲ ਨੂੰ ਖੁੱਲ੍ਹੇਗਾ ਅਤੇ 8 ਅਪ੍ਰੈਲ ਨੂੰ ਬੰਦ ਹੋਵੇਗਾ। ਕੰਪਨੀ ਨੇ ਇਸ ਦਾ ਪ੍ਰਾਈਸ ਬੈਂਡ ₹75-₹80 ਪ੍ਰਤੀ ਸ਼ੇਅਰ ਤੈਅ ਕੀਤਾ ਹੈ ਅਤੇ ਲੌਟ ਸਾਈਜ਼ 1,600 ਸ਼ੇਅਰ ਰੱਖਿਆ ਹੈ। ਇਸ ਦੀ ਲਿਸਟਿੰਗ 13 ਅਪ੍ਰੈਲ ਨੂੰ BSE SME 'ਤੇ ਹੋ ਸਕਦੀ ਹੈ।
- Propshare Celestia IPO: ਇਹ IPO 10 ਅਪ੍ਰੈਲ ਤੋਂ 16 ਅਪ੍ਰੈਲ ਤੱਕ ਖੁੱਲ੍ਹਾ ਰਹੇਗਾ। ਕੰਪਨੀ ਇਸ ਰਾਹੀਂ ₹244.65 ਕਰੋੜ ਜੁਟਾਉਣ ਦੀ ਤਿਆਰੀ ਵਿੱਚ ਹੈ। ਇਸ ਦਾ ਪ੍ਰਾਈਸ ਬੈਂਡ ₹10 ਲੱਖ ਤੋਂ ₹10.5 ਲੱਖ ਪ੍ਰਤੀ ਸ਼ੇਅਰ ਰੱਖਿਆ ਗਿਆ ਹੈ ਅਤੇ ਇਸ ਦੀ ਲਿਸਟਿੰਗ 24 ਅਪ੍ਰੈਲ ਨੂੰ BSE 'ਤੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
ਪਹਿਲਾਂ ਤੋਂ ਖੁੱਲ੍ਹਿਆ IPO: Emiac Technologies ਦਾ IPO, ਜੋ 27 ਮਾਰਚ ਨੂੰ ਖੁੱਲ੍ਹਿਆ ਸੀ, 8 ਅਪ੍ਰੈਲ ਤੱਕ ਨਿਵੇਸ਼ ਲਈ ਖੁੱਲ੍ਹਾ ਰਹੇਗਾ। ਹੁਣ ਤੱਕ ਇਸ ਨੂੰ ਲਗਭਗ 35% ਸਬਸਕ੍ਰਿਪਸ਼ਨ ਮਿਲੀ ਹੈ। ਕੰਪਨੀ ₹31.75 ਕਰੋੜ ਜੁਟਾਉਣਾ ਚਾਹੁੰਦੀ ਹੈ ਅਤੇ ਇਸ ਦਾ ਪ੍ਰਾਈਸ ਬੈਂਡ ₹93-₹98 ਪ੍ਰਤੀ ਸ਼ੇਅਰ ਹੈ।
ਇਹ ਵੀ ਪੜ੍ਹੋ : ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ
ਇਸ ਹਫ਼ਤੇ ਹੋਵੇਗੀ ਲਿਸਟਿੰਗ: ਨਵੇਂ ਹਫ਼ਤੇ ਵਿੱਚ Vivid Electromech ਦੇ ਸ਼ੇਅਰ ਬਾਜ਼ਾਰ ਵਿੱਚ ਡੈਬਿਊ ਕਰਨਗੇ। ਕੰਪਨੀ ਦੇ ਸ਼ੇਅਰ 7 ਅਪ੍ਰੈਲ ਨੂੰ NSE SME ਪਲੇਟਫਾਰਮ 'ਤੇ ਲਿਸਟ ਹੋ ਸਕਦੇ ਹਨ। ₹130.54 ਕਰੋੜ ਦੇ ਇਸ ਇਸ਼ੂ ਨੂੰ ਨਿਵੇਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਹ ਪੂਰੀ ਤਰ੍ਹਾਂ ਸਬਸਕ੍ਰਾਈਬ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਇਹ ਵੀ ਪੜ੍ਹੋ : ਹੁਣ ਬਿਨਾਂ OTP ਤੋਂ ਹੋਵੇਗੀ ਬੈਂਕ ਵੈਰੀਫਿਕੇਸ਼ਨ, ਬੈਂਕ ਲੈ ਕੇ ਆ ਰਹੇ ਹਨ ਨਵੀਂ ਤਕਨਾਲੋਜੀ
ਇਹ ਵੀ ਪੜ੍ਹੋ : ਵਿੱਤੀ ਨਵੇਂ ਸਾਲ ਦੇ ਪਹਿਲੇ ਦਿਨ ਝਟਕਾ! ਮਹਿੰਗੇ ਹੋ ਗਏ ਸੋਨਾ-ਚਾਂਦੀ, ਜਾਣੋ 24-22-18K ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Related News
ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, ਸੈਂਸੈਕਸ-ਨਿਫਟੀ 'ਚ 'ਸਪਾਟ' ਕਾਰੋਬਾਰ; ਜਾਣੋ ਅੱਜ ਕਿਹੜੇ ਸ਼ੇਅਰਾਂ 'ਤੇ ਰਹੇਗੀ ਨਜ਼ਰ
