ਵੈਸ਼ਣੋ ਦੇਵੀ ਯਾਤਰਾ : ਸਾਂਝੀਛੱਤ 'ਚ ਦਿਖੇ ਸ਼ੱਕੀ, ਸਰਚ ਮੁਹਿੰਮ ਜਾਰੀ

04/15/2019 11:39:56 PM

ਕਟੜਾ (ਏਜੰਸੀ)- ਸੋਮਵਾਰ ਸ਼ਾਮ ਵੈਸ਼ਣੋ ਦੇਵੀ ਯਾਤਰਾ ਦੇ ਮੁੱਖ ਪੜਾਅ ਸਾਂਝੀਛੱਤ ਦੇ ਨੇੜਲੇ ਜੰਗਲਾਂ ਵਿਚ ਸ਼ੱਕੀ ਹੋਣ ਦੇ ਖਦਸ਼ੇ ਕਾਰਨ ਸੁਰੱਖਿਆ ਦਸਤਿਆਂ ਵਲੋਂ ਉਥੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ ਹੈ। ਇਸ ਦੌਰਾਨ ਸੁਰੱਖਿਆ ਦਸਤਿਆਂ ਵਲੋਂ ਪ੍ਰਾਚੀਨ ਸਾਂਝੀਛੱਤ ਮਾਰਗ ਸਣੇ ਭੈਰੋਘਾਟੀ ਰਸਤੇ 'ਤੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਵੀ ਅਹਿਤੀਆਤਨ ਬੰਦ ਕਰ ਦਿੱਤਾ ਗਿਆ। ਉਥੇ ਹੀ ਵੈਸ਼ਣੋ ਦੇਵੀ ਵਿਚ ਨਮਨ ਕਰਨ ਵਾਲੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਅਰਧਕੁਵਾਰੀ ਤੋਂ ਭਵਨ ਵਿਚਾਲੇ ਬਣੇ ਨਵੇਂ ਰਸਤੇ 'ਤੇ ਬਹਾਲ ਰੱਖਿਆ ਗਿਆ।

ਸੂਤਰਾਂ ਮੁਤਾਬਕ ਸੋਮਵਾਰ ਸ਼ਾਮ ਸੁਰੱਖਿਆ ਦਸਤਿਆਂ ਨੂੰ ਸਾਂਝੀਛੱਤ ਦੇ ਜੰਗਲਾਂ ਵਿਚ ਕੁਝ ਸ਼ੱਕੀ ਹੋਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਤੋਂ ਵੱਡੀ ਗਿਣਤੀ ਵਿਚ ਪੁਲਸ, ਸੀ.ਆਰ.ਪੀ.ਐਫ ਦੀ ਅਧਿਕਾਰਤ ਟੀਮ ਹੈਲੀਕਾਪਟਰ ਤੋਂ ਸਾਂਝੀ ਛੱਤ ਵੱਲ ਰਵਾਨਾ ਹੋਈ। ਟੀਮ ਵਲੋਂ ਸਾਂਝੀਛੱਤ ਸਣੇ ਭੈਰੋਘਾਟੀ ਰਸਤੇ 'ਤੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਰੋਕ ਕੇ ਤਲਾਸ਼ੀ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਗਿਆ। ਖਬਰ ਲਿਖੇ ਜਾਣ ਤੱਕ ਸਾਂਝੀ ਛੱਤ ਖੇਤਰ ਵਲੋਂ ਸਰਚ ਮੁਹਿੰਮ ਜਾਰੀ ਸੀ। ਉਥੇ ਹੀ ਦੇਰ ਸ਼ਾਮ ਪੁਲਸ ਅਧਿਕਾਰੀਆਂ ਵਲੋਂ ਇਸ ਸਰਚ ਮੁਹਿੰਮ ਨੂੰ ਮੌਕ ਡਰਿੱਲ ਦੱਸਿਆ ਗਿਆ।

ਦੱਸ ਦਈਏ ਕਿ ਜਾਰੀ ਮਹੀਨੇ ਵਿਚ ਸੁਰੱਖਿਆ ਦਸਤਿਆਂ ਵਲੋਂ ਕਟੜਾ ਸਣੇ ਨੇੜਲੇ ਖੇਤਰ ਵਿਚ ਦੂਜੀ ਵਾਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ 1 ਅਪ੍ਰੈਲ ਦੀ ਰਾਤ ਨੂੰ ਕਟੜਾ ਵਿਚ ਸ਼ੱਕੀ ਹੋਣ ਦੇ ਖਦਸ਼ੇ ਤੋਂ ਬਾਅਦ ਤੋਂ ਕਟੜਾ ਸਣੇ ਨੇੜਲੇ ਖੇਤਰ ਵਿਚ ਸੁਰੱਖਿਆ ਦਸਤਿਆਂ ਵਲੋਂ ਅਲਰਟ ਜਾਰੀ ਕੀਤਾ ਗਿਆ ਸੀ। ਜਿਸ ਦੌਰਾਨ ਸੁਰੱਖਿਆ ਦਸਤਿਆਂ ਵਲੋਂ ਕਟੜਾ ਸਣੇ ਸਮੁੱਚੇ ਖੇਤਰ ਨੂੰ ਖੰਗਾਲਿਆ ਗਿਆ ਸੀ।
 


Sunny Mehra

Content Editor

Related News