ਵੈਸ਼ਨੋ ਦੇਵੀ ਯਾਤਰਾ : 2 ਸ਼ਰਧਾਲੂ ਮਿਲੇ ਕੋਰੋਨਾ ਪਾਜ਼ੇਟਿਵ

08/22/2020 11:40:20 AM

ਜੰਮੂ- ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਬਿਹਾਰ ਤੋਂ ਆਏ 2 ਸ਼ਰਧਾਲੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਦਰਸ਼ਨਾਂ ਲਈ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਉਕਤ ਸ਼ਰਧਾਲੂਆਂ ਨੂੰ ਪ੍ਰਸ਼ਾਸਨਿਕ ਟੀਮ ਵਲੋਂ ਕੱਟੜਾ ਸਥਿਤ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਬਿਹਾਰ ਵਾਸੀ 2 ਸ਼ਰਧਾਲੂ ਸ਼ੁੱਕਰਵਾਰ ਨੂੰ ਬਾਨ ਗੰਗਾ ਪ੍ਰਵੇਸ਼ ਦੁਆਰ 'ਤੇ ਚੜ੍ਹਾਈ ਲਈ ਪਹੁੰਚੇ ਤਾਂ ਪ੍ਰਵੇਸ਼ ਦੁਆਰ 'ਤੇ ਮੈਡੀਕਲ ਵਿਭਾਗ ਦੀ ਟੀਮ ਵਲੋਂ ਉਕਤ ਸ਼ਰਧਾਲੂਆਂ ਦਾ ਰੈਪਿਡ ਟੈਸਟ ਕੀਤਾ ਗਿਆ, ਜਿਸ 'ਚ ਦੋਵੇਂ ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਆ ਗਈ। ਇਸ ਦੇ ਨਾਲ ਹੀ ਪ੍ਰਦੇਸ਼ 'ਚ 654 ਨਵੇਂ ਮਾਮਲੇ ਸਾਹਮਣੇ ਆਏ ਹਨ। ਜੰਮੂ 'ਚ 4 ਡਾਕਟਰ, ਚਾਰ ਗਰਭਵਤੀ ਜਨਾਨੀਆਂ, 5 ਪੁਲਸ ਮੁਲਾਜ਼ਮ ਅਤੇ ਸ਼ਰਾਈਨ ਬੋਰਡ ਦੇ 4 ਕਰਮੀ ਵੀ ਪਾਜ਼ੇਟਿਵ ਪਾਏ ਗਏ। ਨਵੇਂ ਮਾਮਲਿਆਂ 'ਚ ਜੰਮੂ ਤੋਂ 114, ਕਸ਼ਮੀਰ ਤੋਂ 540 ਮਾਮਲੇ ਹਨ। ਇਸ ਵਿਚ ਕਸ਼ਮੀਰ 'ਚ 15 ਹੋਰ ਲੋਕਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ। ਪ੍ਰਦੇਸ਼ 'ਚ ਹੁਣ ਤੱਕ 594 ਲੋਕਾਂ ਦੀ ਮੌਤ ਹੋ ਚੁਕੀ ਹੈ, ਜਿਸ 'ਚ ਕਸ਼ਮੀਰ ਤੋਂ ਹੀ 552 ਮਾਮਲੇ ਸ਼ਾਮਲ ਹਨ।


DIsha

Content Editor

Related News