ਸ਼੍ਰੀਨਗਰ ਦੇ ਲਾਲ ਚੌਕ ’ਤੇ ਬੱਚੀ ਨੇ ਪੜ੍ਹਿਆ ਗਾਇਤਰੀ ਮੰਤਰ, ਵੀਡੀਓ ਵਾਇਰਲ

Sunday, Jan 14, 2024 - 01:21 PM (IST)

ਸ਼੍ਰੀਨਗਰ ਦੇ ਲਾਲ ਚੌਕ ’ਤੇ ਬੱਚੀ ਨੇ ਪੜ੍ਹਿਆ ਗਾਇਤਰੀ ਮੰਤਰ, ਵੀਡੀਓ ਵਾਇਰਲ

ਸ਼੍ਰੀਨਗਰ (ਵਾਰਤਾ)- ਕਸ਼ਮੀਰ 'ਚ ਸ਼੍ਰੀਨਗਰ ਦੇ ਲਾਲ ਚੌਕ 'ਤੇ ਨੰਨ੍ਹੀ ਬੱਚੀ ਵੈਸ਼ਨਵੀ ਕੌਸ਼ਿਕ ਦਾ ਤੋਤਲੀ ਭਾਸ਼ਾ 'ਚ ਗਾਇਤਰੀ ਮੰਦਰ ਦੇ ਜਾਪ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਇਸ 'ਤੇ ਟਿੱਪਣੀ ਕਰਨ ਵਾਲੇ ਇਸ ਨੂੰ ਕਸ਼ਮੀਰ 'ਚ ਨਵੀਂ ਤਬਦੀਲੀ ਦੀ ਇਕ ਉਦਾਹਰਣ ਵਜੋਂ ਪੇਸ਼ ਕਰ ਰਹੇ ਹਨ। ਇਸ ਵੀਡੀਓ 'ਚ ਬੱਚੀ ਗਾਇਤਰੀ ਮੰਤਰ ਦਾ ਜਾਪ ਕਰ ਰਹੀ ਹੈ, ਜਿਸ ਨੂੰ ਦੇਖ ਕੇ ਦੇਸ਼ ਭਰ ਤੋਂ ਹੁਣ ਤੱਕ 12 ਹਜ਼ਾਰ ਲੋਕਾਂ ਨੇ 'ਐਕਸ' 'ਤੇ ਕਮੈਂਟ ਕੀਤਾ ਹੈ। ਆਂਧਰਾ ਪ੍ਰਦੇਸ਼ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਹਿ-ਇੰਚਾਰਜ ਸੁਨੀਲ ਦੇਵਧਰ ਨੇ ਐਕਸ 'ਤੇ ਲਿਖਿਆ,''ਜਿਸ ਲਾਲ ਚੌਕ ਦੇ ਨੇੜੇ-ਤੇੜੇ ਸਿਰਫ਼ ਗੋਲੀਆਂ ਦੀ ਆਵਾਜ਼ ਅਤੇ ਬੰਬ ਦੇ ਧਮਾਕੇ ਸੁਣਾਈ ਦਿੰਦੇ ਸਨ। ਅੱਜ ਉੱਥੇ ਇਕ ਬੱਚੀ ਗਾਇਤਰੀ ਮੰਤਰ ਦਾ ਜਾਪ ਕਰ ਰਹੀ ਹੈ। ਇਹ ਹੈ ਨਵਾਂ ਜੰਮੂ ਕਸ਼ਮੀਰ!'' ਜੰਮੂ ਕਸ਼ਮੀਰ ਦੇ ਆਕਿਬ ਮੀਰ ਨੇ ਵੀਡੀਓ ਨੂੰ ਰੀਟਵੀਟ ਕੀਤਾ ਹੈ ਅਤੇ ਕੁਮੈਂਟ ਕੀਤਾ,''ਨਮਸਕਾਰ ਭਾਰਤ, ਤਿੰਨ ਸਾਲ ਦੀ ਬੱਚੀ ਕਸ਼ਮੀਰ 'ਚ ਗਾਇਤਰੀ ਮੰਤਰ ਦਾ ਜਾਪ ਕਰ ਰਹੀ ਹੈ। ਹੁਣ ਨਵੇਂ ਜੰਮੂ ਕਸ਼ਮੀਰ 'ਚ ਸ਼ਾਂਤੀ ਹੈ!''

 

ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਲਿਖਿਆ,''ਇਕ ਛੋਟੀ ਬੱਚੀ ਜੰਮੂ ਕਸ਼ਮੀਰ ਦੇ ਲਾਲ ਚੌਕ 'ਤੇ ਖੜ੍ਹੀ ਹੋ ਕੇ, ਬਹਾਦਰੀ ਨਾਲ ਗਾਇਤਰੀ ਮੰਤਰ ਦਾ ਜਾਪ ਕਰ ਰਹੀ ਹੈ, ਜਦੋਂ ਕਿ ਲੋਕ ਪੁੱਛਦੇ ਹਨ, ਕਸ਼ਮੀਰ 'ਚ ਕੀ ਤਬਦੀਲੀ ਹੋਈ ਹੈ?'' ਰਾਜ ਸਭਾ ਦੇ ਮੈਂਬਰ ਕਾਰਤੀਕੇਯ ਸ਼ਰਮਾ ਨੇ ਵੀ ਕੁਮੈਂਟ 'ਚ ਲਿਖਿਆ,''ਲਾਲ ਚੌਕ ਦੀ ਹਵਾ, ਜਿੱਥੇ ਕਦੇ ਵਿਵਾਦ ਦੀ ਗੂੰਜ ਭਰੀ ਰਹਿੰਦੀ ਸੀ, ਹੁਣ ਇਕ ਨਵੀਂ ਆਵਾਜ਼ ਲੈ ਕੇ ਆਉਂਦੀ ਹੈ। ਸ਼ਾਂਤੀ ਦੀ ਇੱਛਾ ਰੱਖਣ ਵਾਲੇ ਮਨੁੱਖੀ ਭਾਵਨਾ ਨੂੰ ਇਕ ਸ਼ਾਂਤ ਪ੍ਰਣਾਮ!'' ਆਜ਼ਾਦੀ ਤੋਂ ਬਾਅਦ ਸਾਲ 1948 'ਚ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਲਾਲ ਚੌਕ 'ਤੇ ਪਹਿਲੀ ਵਾਰ ਤਿਰੰਗਾ ਲਹਿਰਾਇਆ ਸੀ। ਜੰਮੂ ਕਸ਼ਮੀਰ 'ਚ ਸਰਹੱਦ ਪਾਰ ਤੋਂ ਸਪਾਂਸਰ ਅੱਤਵਾਦ ਦੇ ਦੌਰ 'ਚ ਲਾਲ ਚੌਕ ਇਲਾਕੇ 'ਚ ਅੱਤਵਾਦੀਆ ਦਾ ਆਤੰਕ ਹੋਇਆ ਕਰਦਾ ਸੀ ਅਤੇ ਪੂਰਾ ਇਲਾਕਾ ਸਖ਼ਤ ਸੁਰੱਖਿਆ ਦੇ ਘੇਰੇ 'ਚ ਰਹਿੰਦਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News