175 ਕਰੋੜ ਕੋਰੋਨਾ ਵੈਕਸੀਨ ਲਾਉਣ ਦਾ ਅੰਕੜਾ ਪਾਰ, ਸਿਹਤ ਮੰਤਰੀ ਬੋਲੇ- ‘ਨਵਾਂ ਭਾਰਤ, ਨਵਾਂ ਰਿਕਾਰਡ’
Saturday, Feb 19, 2022 - 03:06 PM (IST)
ਨੈਸ਼ਨਲ ਡੈਸਕ— ਦੇਸ਼ ’ਚ ਕੋਰੋਨਾ ਦੀ ਤੀਜੀ ਲਹਿਰ ਹੁਣ ਖਤਮ ਹੁੰਦੀ ਨਜ਼ਰ ਆ ਰਹੀ ਹੈ। ਇਸ ਦਰਮਿਆਨ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਆਪਣੇ ਇਕ ਟਵੀਟ ’ਚ ਦੱਸਿਆ ਕਿ ਦੇਸ਼ ਨੇ 175 ਕਰੋੜ ਕੋਰੋਨਾ ਵੈਕਸੀਨ ਖ਼ੁਰਾਕ ਲਾਉਣ ਦਾ ਇਤਿਹਾਸਕ ਅੰਕੜਾ ਪਾਰ ਕਰ ਲਿਆ ਹੈ। ਉਨ੍ਹਾਂ ਨੇ ਇਸ ਨੂੰ ਨਵਾਂ ਭਾਰਤ, ਨਵਾਂ ਰਿਕਾਰਡ ਦੱਸ ਦੇਈਏ ਹੋਏ ਕਿਹਾ ਕਿ ਦੇਸ਼ ਨੇ 175 ਕਰੋੜ ਕੋਰੋਨਾ ਵੈਕਸੀਨ ਖ਼ੁਰਾਕ ਲਾਉਣ ਦਾ ਇਤਿਹਾਸਕ ਅੰਕੜਾ ਪਾਰ ਕਰ ਲਿਆ ਹੈ।
ਉੱਥੇ ਹੀ ਭਾਰਤ ਨੇ ਆਪਣੀ ਕੁੱਲ ਬਾਲਗ ਆਬਾਦੀ ਦੇ 80 ਫ਼ੀਸਦੀ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਾ ਦਿੱਤੀਆਂ ਹਨ। ਇਸ ਸਬੰਧ ਵਿਚ ਕੇਂਦਰੀ ਸਿਹਤ ਮੰਤਰੀ ਮਨਸੁੱਖ ਨੇ ਬਿਆਨ ਜਾਰੀ ਕਰਦੇ ਹੋਏ ਜਾਣਕਾਰੀ ਦਿੱਤੀ। ਮਨਸੁੱਖ ਮਾਂਡਵੀਆ ਨੇ ਟਵੀਟ ਕਰਦੇ ਹੋਏ ਲਿਖਿਆ- ਸਾਰਿਆਂ ਨੂੰ ਵੈਕਸੀਨ, ਮੁਫ਼ਤ ਵੈਕਸੀਨ, ਭਾਰਤ ਨੇ ਆਪਣੀ 80 ਫ਼ੀਸਦੀ ਬਾਲਗ ਆਬਾਦੀ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਾਉਣ ਦਾ ਇਤਿਹਾਸਕ ਅੰਕੜਾ ਪਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ‘ਸਾਰਿਆਂ ਦੀ ਕੋਸ਼ਿਸ਼’ ਦੇ ਮੰਤਰ ਨਾਲ ਦੇਸ਼ 100 ਫ਼ੀਸਦੀ ਟੀਕਾਕਰਨ ਵੱਲ ਤੇਜ਼ ਰਫ਼ਤਾਰ ਨਾਲ ਵੱਧ ਰਿਹਾ ਹੈ।