ਦੇਸ਼ 'ਚ ਕੋਰੋਨਾ ਵੈਕਸੀਨ ਲਈ ਮਿਲਣ ਲੱਗੇ ਆਫ਼ਰ, ਟੀਕਾ ਲਗਵਾਓ ਤੇ ਫਰਿੱਜ ਘਰ ਲੈ ਜਾਓ

Tuesday, Jun 22, 2021 - 10:47 AM (IST)

ਇੰਦੌਰ- ਕੋਰੋਨਾ ਵਿਰੁੱਧ ਸੋਮਵਾਰ ਤੋਂ ਸ਼ੁਰੂ ਹੋਈ ਟੀਕਾਕਰਨ ਦੀ ਵੱਡੀ ਮੁਹਿੰਮ ਨੂੰ ਉਤਸ਼ਾਹਤ ਕਰਨ ਲਈ ਮੱਧ ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਇੰਦੌਰ ਵਿਚ ਟੀਕਾ ਲਵਾਉਣ ਵਾਲੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਤੋਹਫ਼ੇ ਦਿੱਤੇ ਜਾ ਰਹੇ ਹਨ। ਕਾਰੋਬਾਰੀ ਸੰਗਠਨਾਂ ਅਤੇ ਉੱਦਮੀਆਂ ਵਲੋਂ ਦਿੱਤੇ ਜਾ ਰਹੇ ਇਨ੍ਹਾਂ ਤੋਹਫ਼ਿਆਂ ਵਿਚ ਬੱਸ ਦੀ ਟਿਕਟ ਤੋਂ ਲੈ ਕੇ ਫਰਿੱਜ ਤੱਕ ਸ਼ਾਮਲ ਹਨ। ਪ੍ਰਾਈਮ ਰੂਟ ਬੱਸ ਆਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੋਵਿੰਦ ਸ਼ਰਮਾ ਨੇ ਦੱਸਿਆ ਕਿ ਉਹ ਸ਼ਹਿਰ ਦੇ ਨਵਲਖਾ ਬੱਸ ਸਟੈਂਡ ’ਤੇ ਬਣਾਏ ਕੇਂਦਰ ਵਿਚ ਕੋਵਿਡ-19 ਰੋਕੂ ਟੀਕਾ ਲਵਾਉਣ ਵਾਲੀਆਂ ਸਵਾਰੀਆਂ ਨੂੰ ਇਕ ਵਾਰ ਦੇ ਸਫ਼ਰ ਲਈ ਬੱਸ ਦੀ ਮੁਫ਼ਤ ਟਿਕਟ ਦੇ ਰਹੇ ਹਨ।

ਅਧਿਕਾਰੀਆਂ ਅਨੁਸਾਰ ਕੋਵਿਡ-19 ਵਿਰੁੱਧ ਟੀਕਾਕਰਨ ਮੁਹਿੰਮ ਤਹਿਤ ਪਹਿਲੀ ਵਾਰ ਸ਼ਹਿਰ ਦੇ 3 ਸ਼ਾਪਿੰਗ ਮਾਲਜ਼ ਵਿਚ ਵੀ ਕੇਂਦਰ ਬਣਾਏ ਗਏ ਹਨ। ਇਨ੍ਹਾਂ ਮਾਲਜ਼ ਦੇ ਮਾਲਕ ਕਰਨ ਛਾਬੜਾ ਨੇ ਦੱਸਿਆ ਕਿ ਇੱਥੇ ਟੀਕਾ ਲਵਾਉਣ ਵਾਲਿਆਂ ਨੂੰ ਸੈਲਫ਼ੀ ਸਟਿੱਕ ਅਤੇ ਹੋਰ ਤੋਹਫ਼ੇ ਮੌਕੇ ’ਤੇ ਹੀ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲੱਕੀ ਡ੍ਰਾਅ ਰਾਹੀਂ ਫਰਿੱਜ ਅਤੇ ਹੋਰ ਵੱਡੇ ਤੋਹਫ਼ੇ ਵੀ ਦਿੱਤੇ ਜਾਣਗੇ।


DIsha

Content Editor

Related News