ਉਜ਼ਬੇਕਿਸਤਾਨ ਕਫ਼ ਸਿਰਪ ਮਾਮਲਾ : ਦਵਾਈ ਕੰਪਨੀ ਦਾ ਲਾਇਸੈਂਸ ਰੱਦ

Thursday, Jan 12, 2023 - 02:28 PM (IST)

ਉਜ਼ਬੇਕਿਸਤਾਨ ਕਫ਼ ਸਿਰਪ ਮਾਮਲਾ : ਦਵਾਈ ਕੰਪਨੀ ਦਾ ਲਾਇਸੈਂਸ ਰੱਦ

ਨੋਇਡਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ 'ਚ ਸੈਕਟਰ 67 'ਚ ਸਥਿਤ ਦਵਾਈ ਕੰਪਨੀ ਮੈਰੀਅਨ ਬਾਇਓਟੈੱਕ ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਉੱਤਰ ਪ੍ਰਦੇਸ਼ ਫੂਡ ਸੁਰੱਖਿਆ ਅਤੇ ਡਰੱਗ ਪ੍ਰਸ਼ਾਸਨ (ਐੱਫ.ਐੱਸ.ਡੀ.ਏ.) ਨੇ ਰੱਦ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਡਰੱਗ ਕੰਟਰੋਲ ਏ.ਕੇ. ਜੈਨ ਨੇ ਦੱਸਿਆ ਕਿ ਉਜ਼ਬੇਕਿਸਤਾਨ 'ਚ ਉਕਤ ਕੰਪਨੀ ਦਾ ਕਫ਼ ਸਿਰਪ ਪੀਣ ਨਾਲ ਬੱਚਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਉਜ਼ਬੇਕਿਸਤਾਨ ਸਰਕਾਰ ਦਾ ਦਾਅਵਾ, ਭਾਰਤ 'ਚ ਬਣੀ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਹੋਈ ਮੌਤ

ਕੇਂਦਰੀ ਸਿਹਤ ਮੰਤਰਾਲਾ, ਕੇਂਦਰੀ ਡਰੱਗ ਮਾਨਕ ਕੰਟਰੋਲ ਸੰਗਠਨ (ਸੀ.ਡੀ.ਐੱਸ.ਸੀ.ਓ.), ਮੇਰਠ ਦੇ ਫੂਡ ਅਤੇ ਡਰੱਗ ਪ੍ਰਸ਼ਾਸਨ ਨੇ ਸੰਯੁਕਤ ਕਾਰਵਾਈ 'ਚ ਕੰਪਨੀ ਤੋਂ ਦਵਾਈਆਂ ਦੇ 32 ਨਮੂਨੇ ਲਏ ਹਨ। ਅਜੇ ਤੱਕ ਇਸ ਦੀ ਰਿਪੋਰਟ ਨਹੀਂ ਆਈ ਹੈ। ਉਨ੍ਹਾਂ ਦੱਸਿਆ ਕਿ ਅਗਲੇ ਆਦੇਸ਼ ਤੱਕ ਲਾਇਸੈਂਸ ਰੱਦ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News