ਉਤਰਾਖੰਡ: ਨਦੀ 'ਚ ਗੱਡੀ ਡਿੱਗਣ ਕਾਰਨ 3 ਲੋਕਾਂ ਦੀ ਮੌਤ, 1 ਲਾਪਤਾ
Sunday, Sep 22, 2019 - 01:47 PM (IST)

ਚਮੋਲੀ—ਉਤਰਾਖੰਡ ਦੇ ਚਮੋਲੀ ਜ਼ਿਲੇ 'ਚ ਇੱਕ ਗੱਡੀ ਨਦੀ 'ਚ ਡਿੱਗਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਸੂਬੇ ਦੇ ਚਮੋਲੀ ਜ਼ਿਲੇ 'ਚ ਨਿਜ਼ਮੁਲਾ-ਬਿਰਾਹੀ ਰੋਡ 'ਤੇ ਇੱਕ ਗੱਡੀ ਨਦੀ 'ਚ ਡਿੱਗ ਗਈ, ਜਿਸ 'ਚ 4 ਲੋਕ ਸਵਾਰ ਸਨ। ਇਨ੍ਹਾਂ 'ਚੋਂ 3 ਲੋਕਾਂ ਦੀ ਮੌਤ ਹੋ ਗਈ ਅਤੇ 1 ਲਾਪਤਾ ਹੋ ਗਿਆ। ਹਾਦਸੇ ਦੌਰਾਨ ਲਾਪਤਾ ਸ਼ਖਸ ਨੂੰ ਲੱਭਣ ਲਈ ਐੱਨ. ਡੀ. ਆਰ. ਐੱਫ. ਦੀ ਟੀਮ ਸਥਾਨਿਕ ਪ੍ਰਸ਼ਾਸਨ ਦੀ ਮਦਦ ਕਰ ਰਹੀ ਹੈ। ਅੱਜ ਭਾਵ ਐਤਵਾਰ ਨੂੰ ਬਚਾਅ ਦਲ ਦੇ ਲੋਕ ਵੀ ਰੈਸਕਿਊ ਆਪਰੇਸ਼ਨ 'ਚ ਲੱਗੇ ਹਨ ਪਰ ਹੁਣ ਤੱਕ ਲਾਪਤਾ ਸ਼ਖਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।