ਤੈਅ ਤਰੀਕ 29 ਅਪ੍ਰੈਲ ਨੂੰ ਹੀ ਖੁੱਲਣਗੇ ਕੇਦਾਰਨਾਥ ਮੰਦਰ ਦੇ ਕਿਵਾੜ

4/21/2020 5:25:06 PM

ਗੋਪੇਸ਼ਵਰ- ਉਤਰਾਖੰਡ ਦੇ ਗੜਵਾਲ ਹਿਮਾਲਿਆ 'ਚ ਸਥਿਤ ਭਗਵਾਨ ਸ਼ਿਵ ਦੇ ਧਾਮ ਕੇਦਾਰਨਾਥ ਮੰਦਰ ਦੇ ਕਿਵਾੜ ਪਹਿਲਾਂ ਤੋਂ ਤੈਅ ਤਰੀਕ 29 ਅਪ੍ਰੈਲ ਨੂੰ ਹੀ ਖੋਲੇ ਜਾਣਗੇ। ਬਾਬਾ ਕੇਦਾਰਨਾਥ ਦੇ ਮੁੱਖ ਪੁਜਾਰੀ ਰਾਵਲ ਭੀਮਾਸ਼ੰਕਰ ਲਿੰਗ ਨੇ ਮੰਗਲਵਾਰ ਨੂੰ ਕੇਦਾਰਨਾਥ ਮੰਦਰ ਦੇ ਕਿਵਾੜ 29 ਅਪ੍ਰੈਲ ਦੀ ਸਵੇਰ 6.10 ਵਜੇ ਹੀ ਖੋਲੇ ਜਾਣ ਦਾ ਐਲਾਨ ਕੀਤਾ। ਕੋਰੋਨਾ ਵਾਇਰਸ ਦੇ ਸੰਕਟ ਕਾਰਨ ਬਦਰੀਨਾਥ ਧਾਮ ਦੇ ਕਿਵਾੜ ਖੋਲੇ ਜਾਣ ਦੀ ਤਰੀਕ 15 ਦਿਨ ਅੱਗੇ ਵਧਾਏ ਜਾਣ ਤੋਂ ਬਾਅਦ ਕੇਦਾਰਨਾਥ ਮੰਦਰ ਖੁੱਲਣ ਦੀ ਤਰੀਕ ਦੇ ਵੀ ਅੱਗੇ ਵਧਾਏ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਸੀ।

ਬਦਰੀਨਾਥ ਧਾਮ ਦੇ ਕਿਵਾੜ ਪਹਿਲਾਂ 30 ਅਪ੍ਰੈਲ ਨੂੰ ਖੁੱਲਣੇ ਸਨ ਪਰ ਸੋਮਵਾਰ ਨੂੰ ਉਸ ਨੂੰ ਖੋਲਣ ਲਈ 15 ਮਈ ਦਾ ਨਵਾਂ ਮਹੂਰਤ ਕੱਢਿਆ ਗਿਆ। ਮੰਦਰ ਕਮੇਟੀ ਦੇ ਮੀਡੀਆ ਇੰਚਾਰਜ ਡਾ. ਹਰੀਸ਼ ਗੌੜ ਨੇ ਦੱਸਿਆ ਕਿ ਪਹਿਲਾਂ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਕੇਦਾਰਨਾਥ ਮੰਦਰ ਦੇ ਕਿਵਾੜ ਖੁੱਲਣ ਦੀ ਤਰੀਕ 'ਚ ਵੀ ਤਬਦੀਲੀ ਦੇ ਸੰਕੇਤ ਮਿਲ ਰਹੇ ਸਨ ਪਰ ਇਸ ਦੇ ਸੰਬੰਧ 'ਚ ਆਖਰੀ ਫੈਸਲਾ ਲੈਣ ਲਈ ਕੇਦਾਰਨਾਥ ਮੰਦਰ ਦੇ ਪੁਜਾਰੀ ਰਾਵਲ ਦੇ ਹੱਥ 'ਚ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

Content Editor DIsha