ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ''ਚ ਦੂਜੇ ਪੜਾਅ ਦੀ ਵੋਟਿੰਗ ਖਤਮ

02/15/2017 5:45:15 PM

ਲਖਨਊ/ਦੇਹਰਾਦੂਨ— ਉੱਤਰਾਖੰਡ ਦੀਆਂ ਸਾਰੀਆਂ 69 ਵਿਧਾਨ ਸਭਾ ਸੀਟਾਂ ''ਤੇ ਵੋਟਿੰਗ ਖਤਮ ਹੋ ਗਈ ਹੈ। ਬਸਪਾ ਉਮੀਦਵਾਰ ਕੁਲਦੀਮ ਕੰਨਿਵਾਸੀ ਦੀ ਸੜਕ ਦੁਰਘਟਨਾ ''ਚ ਮੌਤ ਤੋਂ ਬਾਅਦ ਕਰਣਪ੍ਰਯਾਗ ਸੀਟ ''ਤੇ 9 ਮਾਰਚ ਨੂੰ ਵੋਟਾਂ ਪੈਣੀਆਂ ਹਨ। ਵੋਟਿੰਗ ਖਤਮ ਹੋਣ ਦੇ ਨਾਲ ਹੀ 628 ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ. ''ਚ ਬੰਦ ਹੋ ਗਈ ਹੈ। ਪੋਲਿੰਗ ਦੀ ਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰੀ ਕਰਾਉਣ ਲਈ ਪੁਲਸ ਸਮੇਤ ਕਰੀਬ 30,000 ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ''ਚ ਦੂਜੇ ਪੜਾਅ ਦੀ ਵੋਟਿੰਗ ਵੀ ਖਤਮ ਹੋ ਗਈ। ਪੱਛਮੀ ਉੱਤਰ ਪ੍ਰਦੇਸ਼ ਦੇ 11 ਜ਼ਿਲਿਆਂ ਦੀ 67 ਸੀਟਾਂ ''ਤੇ ਪੋਲਿੰਗ ਹੋਈ ਹੈ। ਦੂਜੇ ਪੜਾਅ ''ਚ ਕੁੱਲ 721 ਉਮੀਦਵਾਰਾਂ ਦੀ ਕਿਸਮਤ ਦਾਅ ''ਤੇ ਹੈ।

67 ਸੀਟਾਂ ਲਈ 721 ਉਮੀਦਵਾਰ

ਇਸ ਪੜਾਅ ''ਚ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਅਤੇ ਸੂਬੇ ਦੇ ਮੰਤਰੀ ਆਜ਼ਮ ਖਾਨ ਉਨ੍ਹਾਂ ਦੇ ਪੁੱਤਰ ਅਬਦੁੱਲਾ ਆਜ਼ਮ, ਮੰਤਰੀ ਮਹਿਬੂਬਾ ਅਲੀ, ਸਾਬਕਾ ਕੇਂਦਰੀ ਮੰਤਰੀ ਜਤਿਨ ਪ੍ਰਸਾਦ ਅਤੇ ਮਿਰਾਨ ਮਸੂਦ ਸਮੇਤ 721 ਉਮੀਦਵਾਰਾਂ ਦੇ ਕਿਸਮਤ ਦਾ ਫੈਸਲਾ ਹੋਣਾ ਹੈ। ਮੁਸਲਿਮ ਜਨਸੰਖਿਆ ਵਾਲੇ ਖੇਤਰਾਂ ''ਚ ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ-ਕਾਂਗਰਸ ਗਠਜੋੜ ਵਿਚਕਾਰ ਤਿਕੋਣੀ ਮੁਕਾਬਲਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਪੜਾਅ ''ਚ ਬਿਜਨੌਰ, ਰਾਮਪੁਰ, ਮੁਰਾਦਾਬਾਦ, ਬਰੇਲੀ ਅਤੇ ਬਦਾਊਂ ਵਰਗੇ ਸੰਵੇਦਨਸ਼ੀਲ ਮੰਨੇ ਜਾ ਰਹੀ ਖੇਤਰਾਂ ਦੀਆਂ 67 ਸੀਟਾਂ ਲਈ 721 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ''ਚ 15 ਉਮੀਦਵਾਰਾਂ ਦੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਕਾਨੂੰਨ ਵਿਵਸਥਾ ਦੀ ਸਥਿਤੀ ''ਤੇ ਨਜ਼ਰ ਰੱਖੀ ਜਾ ਰਹੀ ਹੈ। ਕਈ ਕੇਂਦਰਾਂ ''ਤੇ ਵੀਡੀਓ ਰਿਕਾਰਡਿੰਗ ਕੀਤੀ ਗਈ ਹੈ।


Related News