ਦੂਜੇ ਪੜਾਅ ’ਚ ਰਾਹੁਲ ਗਾਂਧੀ, ਹੇਮਾ ਮਾਲਿਨੀ, ਓਮ ਬਿਰਲਾ ਅਤੇ ਗਜੇਂਦਰ ਸ਼ੇਖਾਵਤ ਦੀ ਕਿਸਮਤ ਦਾ ਫ਼ੈਸਲਾ ਕਰਨਗੇ ਵੋਟਰ

Tuesday, Apr 23, 2024 - 09:24 AM (IST)

ਨੈਸ਼ਨਲ ਡੈਸਕ - ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ’ਚ ਹੋਣ ਵਾਲੀਆਂ 13 ਸੂਬਿਆਂ ਦੀਆਂ 88 ਸੀਟਾਂ ਲਈ ਚੋਣ ਪ੍ਰਚਾਰ 24 ਅਪ੍ਰੈਲ ਸ਼ਾਮ ਨੂੰ ਰੁਕ ਜਾਵੇਗਾ। ਇਨ੍ਹਾਂ ’ਚ ਆਸਾਮ ਦੀਆਂ 5, ਬਿਹਾਰ ਦੀਆਂ 5, ਛੱਤੀਸਗੜ੍ਹ ਦੀਆਂ 3, ਜੰਮੂ-ਕਸ਼ਮੀਰ ਦੀ ਇਕ, ਕਰਨਾਟਕ ਦੀਆਂ 14, ਕੇਰਲ ਦੀਆਂ 20, ਮੱਧ ਪ੍ਰਦੇਸ਼ ਦੀਆਂ 7, ਮਹਾਰਾਸ਼ਟਰ ਦੀਆਂ 8, ਮਣੀਪੁਰ ਦੀ ਇਕ, ਰਾਜਸਥਾਨ ਦੀਆਂ 13, ਤ੍ਰਿਪੁਰਾ ਦੀ ਇਕ, ਉੱਤਰ ਪ੍ਰਦੇਸ਼ ਦੀਆਂ 8 ਅਤੇ ਪੱਛਮੀ ਬੰਗਾਲ ਦੀਆਂ 3 ਲੋਕ ਸਭਾ ਸੀਟਾਂ ਸ਼ਾਮਲ ਹਨ। ਇਨ੍ਹਾਂ ਸਾਰੀਆਂ ਸੀਟਾਂ ’ਤੇ 26 ਅਪ੍ਰੈਲ ਨੂੰ ਵੋਟਿੰਗ ਹੋਵੇਗੀ।

ਇਸ ਪੜਾਅ ’ਚ ਵੋਟਰ ਕੇਰਲ ਦੀ ਵਾਇਨਾਡ ਸੀਟ ’ਤੇ ਵੋਟਰ ਰਾਹੁਲ ਗਾਂਧੀ, ਤ੍ਰਿਵੇਂਦਰਮ ਸੀਟ ’ਤੇ ਸ਼ਸ਼ੀ ਥਰੂਰ, ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ’ਤੇ ਹੇਮਾ ਮਾਲਿਨੀ ਅਤੇ ਮੇਰਠ ਸੀਟ ’ਤੇ ਅਰੁਣ ਗੋਵਿਲ, ਜੋਧਪੁਰ ਸੀਟ ’ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਲੋਕ ਸਭਾ ਸਪੀਕਰ ਓਮ ਬਿਰਲਾ ਦੀ ਕਿਸਮਤ ਦਾ ਫੈਸਲਾ ਕਰਨਗੇ। ਪਹਿਲੇ ਪੜਾਅ ਦੌਰਾਨ 19 ਅਪ੍ਰੈਲ ਨੂੰ 108 ਸੀਟਾਂ ’ਤੇ ਚੋਣਾਂ ਹੋਈਆਂ ਸਨ।

ਦੂਜੇ ਪੜਾਅ ’ਚ ਇਨ੍ਹਾਂ 88 ਸੀਟਾਂ ’ਤੇ ਹੋਣਗੀਆਂ ਚੋਣਾਂ

ਆਸਾਮ (5) : ਕਰੀਮਗੰਜ, ਸਿਲਚਰ, ਮੰਗਲਦੋਈ, ਨੌਗਾਓਂ, ਕਲੀਆਬੋਰ

ਬਿਹਾਰ (5) : ਕਿਸ਼ਨਗੰਜ, ਕਟਿਹਾਰ, ਪੂਰਨੀਆ, ਭਾਗਲਪੁਰ, ਬਾਂਕਾ

ਛੱਤੀਸਗੜ੍ਹ (3) : ਰਾਜਨੰਦਗਾਓਂ, ਮਹਾਸਮੁੰਦ, ਕਾਂਕੇਰ

ਜੰਮੂ-ਕਸ਼ਮੀਰ (1) : ਜੰਮੂ ਲੋਕ ਸਭਾ ਸੀਟ

ਕਰਨਾਟਕ (14) : ਉਡੁੱਪੀ ਚਿਕਮੰਗਲੂਰ, ਹਸਨ, ਦੱਖਣੀ ਕੰਨੜ, ਚਿਤਰਦੁਰਗਾ, ਤੁਮਕੁਰ, ਮਾਂਡਿਆ, ਮੈਸੂਰ, ਚਾਮਰਾਜਨਗਰ, ਬੈਂਗਲੁਰੂ ਗ੍ਰਾਮੀਣ, ਬੈਂਗਲੁਰੂ ਉੱਤਰੀ, ਬੈਂਗਲੁਰੂ ਕੇਂਦਰੀ, ਬੈਂਗਲੁਰੂ ਦੱਖਣੀ, ਚਿਕਬੱਲਾਪੁਰ, ਕੋਲਾਰ

ਕੇਰਲਾ (20) : ਕਾਸਰਗੋਡ, ਕੰਨੂਰ, ਵਡਾਕਾਰਾ, ਵਾਇਨਾਡ, ਕੋਜ਼ੀਕੋਡ, ਮਲੱਪਪੁਰਮ, ਪੋਨਾਨੀ, ਪਲੱਕੜ, ਅਲਾਥੁਰ, ਤ੍ਰਿਸ਼ੂਰ, ਚਲਾਕੁਡੀ, ਏਰਨਾਕੁਲਮ, ਇਡੁੱਕੀ, ਕੋਟਾਯਮ, ਅਲਾਪੁਝਾ, ਮਾਵੇਲੀਕਕਾਰਾ, ਪਥਾਨਾਮਥਿੱਟਾ, ਕੋਲਮ, ਅਟਿੰਗਲ, ਤਿਰੂਵਨੰਤਪੁਰਮ

ਮੱਧ ਪ੍ਰਦੇਸ਼ (6) : ਟੀਕਮਗੜ੍ਹ, ਦਮੋਹ, ਖੁਜਰਾਹੋ, ਸਤਨਾ, ਰੀਵਾ, ਹੋਸ਼ੰਗਾਬਾਦ

ਮਹਾਰਾਸ਼ਟਰ (8) : ਬੁਲਢਾਣਾ, ਅਕੋਲਾ, ਅਮਰਾਵਤੀ, ਵਰਧਾ, ਯਵਤਮਾਲ-ਵਾਸ਼ਿਮ, ਹਿੰਗੋਲੀ, ਨਾਂਦੇੜ, ਪਰਭਣੀ

ਮਣੀਪੁਰ (1) : ਬਾਹਰੀ ਮਣੀਪੁਰ

ਰਾਜਸਥਾਨ (13) : ਟੋਂਕ-ਸਵਾਈ ਮਾਧੋਪੁਰ, ਅਜਮੇਰ, ਪਾਲੀ, ਜੋਧਪੁਰ, ਬਾੜਮੇਰ, ਜਾਲੌਰ, ਉਦੇਪੁਰ, ਬਾਂਸਵਾੜਾ, ਚਿਤੌੜਗੜ੍ਹ, ਰਾਜਸਮੰਦ, ਭੀਲਵਾੜਾ, ਕੋਟਾ, ਝਾਲਾਵਾੜ-ਬਾਰਨ

ਤ੍ਰਿਪੁਰਾ (1) : ਤ੍ਰਿਪੁਰਾ ਪੂਰਬੀ

ਉੱਤਰ ਪ੍ਰਦੇਸ਼ (8) : ਅਮਰੋਹਾ, ਮੇਰਠ, ਬਾਗਪਤ, ਗਾਜ਼ੀਆਬਾਦ, ਗੌਤਮ ਬੁੱਧ ਨਗਰ, ਅਲੀਗੜ੍ਹ, ਮਥੁਰਾ ਅਤੇ ਬੁਲੰਦਸ਼ਹਿਰ

ਪੱਛਮੀ ਬੰਗਾਲ (3) : ਦਾਰਜੀਲਿੰਗ, ਰਾਏਗੰਜ, ਬਾਲੁਰਘਾਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News