ਸੀ.ਐੱਮ. ਯੋਗੀ ਪਹੁੰਚੇ ਅਯੁੱਧਿਆ, ਭੂਮੀ ਪੂਜਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

08/03/2020 6:15:46 PM

ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸੋਮਵਾਰ ਨੂੰ ਅਯੁੱਧਿਆ ਦਾ ਦੌਰਾ ਕਰ ਕੇ ਉੱਥੇ 5 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹੋਣ ਵਾਲੇ ਭੂਮੀ ਪੂਜਨ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਦੁਪਹਿਰ ਬਾਅਦ ਅਯੁੱਧਿਆ ਪਹੁੰਚੇ ਅਤੇ ਉਨ੍ਹਾਂ ਨੇ ਭੂਮੀ ਪੂਜਨ ਸਥਾਨ ਦਾ ਨਿਰੀਖਣ ਕੀਤਾ। ਉਹ ਹਨੂੰਮਾਨਗੜ੍ਹੀ ਵੀ ਗਏ ਅਤੇ ਤਿਆਰੀਆਂ ਬਾਰੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।

PunjabKesariਇਕ ਸੀਨੀਅਰ ਅਧਿਕਾਰੀ ਨੇ ਇੱਥੇ ਦੱਸਿਆ ਕਿ ਮੁੱਖ ਮੰਤਰੀ ਨੇ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਤੋਂ ਆਯੋਜਨ ਸਥਾਨ 'ਤੇ ਤਿਆਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਮੁੱਖ ਮੰਤਰੀ ਨੇ ਅਯੁੱਧਿਆ ਜਾਣਾ ਸੀ ਪਰ ਉੱਤਰ ਪ੍ਰਦੇਸ਼ ਦੀ ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ ਦੇ ਦਿਹਾਂਤ ਕਾਰਨ ਉਨ੍ਹਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਸੀ।

PunjabKesariਇਸ ਦੌਰਾਨ ਯੋਗੀ ਨੇ ਕਿਹਾ,''ਕਾਂਗਰਸ ਨੂੰ ਆਪਣੇ ਅਤੀਤ ਨੂੰ ਦੇਖਣਾ ਚਾਹੀਦਾ। ਉਹ ਨਹੀਂ ਚਾਹੁੰਦੇ ਸਨ ਕਿ ਭਗਵਾਨ ਰਾਮ ਨੂੰ ਜਿੱਥੇ ਰੱਖਿਆ ਗਿਆ ਸੀ, ਉੱਥੇ ਇਕ ਨੀਂਹ ਪੱਥਰ ਰੱਖਿਆ ਜਾਵੇ। ਉਹ ਮੁੱਦੇ ਦਾ ਹੱਲ ਨਹੀਂ ਚਾਹੁੰਦੇ ਸਨ। ਲੋਕਾਂ ਨੂੰ ਜਾਤੀ, ਧਰਮ ਅਤੇ ਮਾਨਤਾਵਾਂ ਦੇ ਆਧਾਰ 'ਤੇ ਵੰਡ ਕਰ ਕੇ ਰੱਖਦੇ ਸਨ।''


DIsha

Content Editor

Related News