UP : ਭਿਆਨਕ ਸੜਕ ਹਾਦਸੇ ''ਚ ਇਕ ਹੀ ਪਰਿਵਾਰ ਦੇ 9 ਲੋਕਾਂ ਦੀ ਮੌਤ, CM ਯੋਗੀ ਨੇ ਜਤਾਇਆ ਦੁੱਖ

Friday, Jun 05, 2020 - 12:50 PM (IST)

UP : ਭਿਆਨਕ ਸੜਕ ਹਾਦਸੇ ''ਚ ਇਕ ਹੀ ਪਰਿਵਾਰ ਦੇ 9 ਲੋਕਾਂ ਦੀ ਮੌਤ, CM ਯੋਗੀ ਨੇ ਜਤਾਇਆ ਦੁੱਖ

ਪ੍ਰਤਾਪਗੜ੍ਹ- ਉੱਤਰ ਪ੍ਰਦੇਸ਼ 'ਚ ਸ਼ੁੱਕਰਵਾਰ ਨੂੰ ਕੰਟੇਨਰ ਟਰੱਕ ਅਤੇ ਸਕਾਰਪਿਓ ਦੀ ਆਹਮਣੇ-ਸਾਹਮਣੇ ਹੋਈ ਟੱਕਰ 'ਚ ਇਕ ਹੀ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਜ਼ਖਮੀ ਹੋ ਗਿਆ। ਲਖਨਊ 'ਚ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਪ੍ਰਤਾਪਗੜ੍ਹ 'ਚ ਹੋਏ ਸੜਕ ਹਾਦਸੇ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਪੁਲਸ ਡਿਪਟੀ ਸੁਪਰਡੈਂਟ ਕੁੰਡਾ ਰਾਧੇਸ਼ਾਮ ਮੋਰੀਆ ਨੇ ਦੱਸਿਆ ਕਿ ਰਾਜਸਥਾਨ ਦੇ ਭਿਵਾੜੀ ਤੋਂ ਇਕ ਪਰਿਵਾਰ ਦੇ 10 ਲੋਕ ਸਕਾਰਪਿਓ 'ਚ ਸਵਾਰ ਹੋ ਕੇ ਬਿਹਾਰ ਦੇ ਭੋਜਪੁਰ ਜਾ ਰਹੇ ਸਨ ਕਿ ਥਾਣਾ ਨਵਾਬਗੰਜ ਅਧੀਨ ਲਖਨਊ ਪ੍ਰਯਾਗਰਾਜ ਰਾਜਮਾਰਗ 'ਤੇ ਕੰਟੇਨਰ ਟਰੱਕ ਨਾਲ ਆਹਮਣੇ-ਸਾਹਮਣੇ ਟੱਕਰ ਹੋ ਗਈ।

PunjabKesariਇਸ ਨਾਲ ਮੌਕੇ 'ਤੇ ਹੀ 2 ਬੱਚਿਆਂ, ਤਿੰਨ ਜਨਾਨੀਆਂ ਅਤੇ 4 ਪੁਰਸ਼ਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬੰਟੀ (35) ਨਾਂ ਦਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੈ। ਜ਼ਖਮੀ ਨੂੰ ਇਲਾਜ ਲਈ ਰਾਏਬਰੇਲੀ ਭੇਜਿਆ ਗਿਆ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਉਹ ਭੋਜਪੁਰ ਤੋਂ ਰਵਾਨਾ ਹੋ ਚੁਕੇ ਹਨ। ਪਰਿਵਾਰ ਵਾਲਿਆਂ ਦੇ ਆਉਣ ਤੋਂ ਬਾਅਦ ਹੀ ਪੀੜਤਾਂ ਦੀ ਪਛਾਣ ਹੋ ਸੰਭਵ ਹੈ। ਲਾਸ਼ਾਂ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਹਾਦਸੇ ਤੋਂ ਬਾਅਦ ਕੰਟੇਨਰ ਚਾਲਕ ਮੌਕੇ 'ਤੇ ਫਰਾਰ ਹੋ ਗਿਆ। ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਹਾਦਸੇ 'ਤੇ ਸੋਗ ਜ਼ਾਹਰ ਕਰਦੇ ਹੋਏ ਜ਼ਖਮੀਆਂ ਦਾ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕੀਤੀ ਹੈ।

PunjabKesari


author

DIsha

Content Editor

Related News