ਉੱਤਰ ਪ੍ਰਦੇਸ਼ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਚੀ ਸਮੇਤ 5 ਦੀ ਮੌਤ

Monday, Mar 22, 2021 - 04:32 PM (IST)

ਉੱਤਰ ਪ੍ਰਦੇਸ਼ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਚੀ ਸਮੇਤ 5 ਦੀ ਮੌਤ

ਰਾਮਪੁਰ- ਉੱਤਰ ਪ੍ਰਦੇਸ਼ 'ਚ ਰਾਮਪੁਰ ਦੇ ਸਿਵਲ ਲਾਈਨ ਇਲਾਕੇ 'ਚ ਅੱਜ ਯਾਨੀ ਸੋਮਵਾਰ ਰਾਸ਼ਟਰੀ ਰਾਜਮਾਰਗ-24 'ਤੇ ਪਸਿਆਪੁਰ ਪਿੰਡ ਕੋਲ ਇਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਕ ਬੱਚੇ ਅਤੇ 2 ਜਨਾਨੀਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 10 ਜ਼ਖਮੀ ਹੋ ਗਏ। ਪੁਲਸ ਸੁਪਰਡੈਂਟ ਸ਼ਗੁਨ ਗੌਤਮ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਿਵਲ ਲਾਈਨਜ਼ ਇਲਾਕੇ 'ਚ ਪਸਿਆਪੁਰ ਕੋਲ ਰਾਸ਼ਟਰੀ ਰਾਜਮਾਰਗ-24 'ਤੇ ਸਵੇਰੇ ਕਰੀਬ 6.30 ਵਜੇ ਇਹ ਹਾਦਸਾ ਹੋਇਆ।

ਹਾਦਸੇ 'ਚ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 10 ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ 'ਚ ਰਾਹੁਲ (24), ਪੂਨਮ (28), ਮੀਨਾ (50) ਅਤੇ 14 ਮਹੀਨੇ ਦੀ ਬੱਚੀ ਗੁਨਨ ਤੋਂ ਇਲਾਵਾ 15 ਸਾਲਾ ਆਸ਼ੀਸ਼ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀਆਂ 'ਚ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਜ਼ਖਮੀਆਂ 'ਚੋਂ ਤਿੰਨ ਦੀ ਹਾਲਤ ਗੰਭੀਰ ਹੈ। ਪਿਕਅੱਪ ਵਾਹਨ 'ਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਸਾਰੇ ਲੋਕ ਗਾਜ਼ੀਆਬਾਦ ਤੋਂ ਸ਼ਾਹਜਹਾਂਪੁਰ ਆਪਣੇ ਘਰ ਜਾ ਰਹੇ ਸਨ।


author

DIsha

Content Editor

Related News